09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਰਕਾਰੀ ਸਕੂਲ ਭਾਗੋਵਾਲ ’ਚ ਰੋਟਰੀ ਕਲੱਬ ਮਿਡ ਟਾਊਨ ਨੇ ਚਲਾਈ ਬੂਟੇ ਲਗਾਉਣ ਦੀ ਮੁਹਿੰਮ

ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਰਕਾਰੀ ਹਾਈ ਸਕੂਲ ਭਾਗੋਵਾਲ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਕੂਲ ਕੰਪਲੈਕਸ ’ਚ ਕਲੱਬ ਮੈਂਬਰਾਂ, ਸਕੂਲ ਸਟਾਫ਼, ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ 51 ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 10-08-2026
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਰਕਾਰੀ ਹਾਈ ਸਕੂਲ ਭਾਗੋਵਾਲ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਕੂਲ ਕੰਪਲੈਕਸ ’ਚ ਕਲੱਬ ਮੈਂਬਰਾਂ, ਸਕੂਲ ਸਟਾਫ਼, ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ 51 ਬੂਟੇ ਲਗਾਏ ਗਏ। ਇਸ ਮੌਕੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੇ ਪ੍ਰਧਾਨ ਰੋਟੇਰੀਅਨ ਰਾਕੇਸ਼ ਕਪੂਰ ਸਮੇਤ ਕਲੱਬ ਦੇ ਅਹੁਦੇਦਾਰ ਤੇ ਕਲੱਬ ਮੈਂਬਰਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਨ ਦੀ ਸੰਭਾਲ ਸਿਰਫ਼ ਸਰਕਾਰ ਹੀ ਨਹੀਂ ਬਲਕਿ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ। ਸਕੂਲ ਦੀ ਮੁੱਖ ਅਧਿਆਪਕਾ ਰਾਜੇਸ਼ ਕੁਮਾਰੀ ਨੇ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਕੂਲ ਕੰਪਲੈਕਸ ਵਿਚ ਬੂਟੇ ਲਗਾਉਣ ਦੀ ਮੁਹਿੰਮ ਚਲਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਇੰਦਰਪਾਲ ਸਿੰਘ ਸਚਦੇਵਾ, ਡੀ.ਪੀ. ਕਥੂਰੀਆ, ਮਨੋਜ ਓਹਰੀ, ਜਸਵੰਤ ਸਿੰਘ ਭੋਗਲ, ਐਲ.ਐਨ. ਵਰਮਾ, ਜੋਗਿੰਦਰ ਸਿੰਘ, ਏ.ਐਸ. ਅਨੇਜਾ, ਰਜਨੀਸ਼ ਗੁਲਿਆਨੀ, ਵਿਕਰਮ ਸ਼ਰਮਾ, ਪਰਵੀਨ ਪੱਬੀ, ਜਗਮੀਤ ਸਿੰਘ ਸੇਠੀ, ਅਵਤਾਰ ਸਿੰਘ, ਜਤਿੰਦਰ ਦੁੱਗਲ, ਰੋਹਿਤ ਚੋਪੜਾ, ਰਮੇਸ਼ ਕੁਮਾਰ, ਤੇਜਿੰਦਰ ਓਹਰੀ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਲਈ ਚੌਲਾਂ ਦਾ ਟਰੱਕ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਦੀ ਅਗਵਾਈ ਹੇਠ ਰਵਾਨਾ ਅਗਲੀ ਖ਼ਬਰ ਡੀ. ਏ. ਵੀ. ਸੀਨੀਅਰ ਸਕੈਂਡਰੀ ਸਕੂਲ ਦਸੂਹਾ ਨੂੰ 10 ਹਜ਼ਾਰ ਰੁਪਏ ਦਾ ਚੈੱਕ ਭੇਟ
Ad Position 24