ਡੀ. ਏ. ਵੀ. ਸੀਨੀਅਰ ਸਕੈਂਡਰੀ ਸਕੂਲ ਦਸੂਹਾ ਨੂੰ 10 ਹਜ਼ਾਰ ਰੁਪਏ ਦਾ ਚੈੱਕ ਭੇਟ
ਦਸੂਹਾ, 9 ਅਗਸਤ (ਕੌਸ਼ਲ)- ਸੰਤੋਸ਼ ਅਤਰੀ, ਵਿਸ਼ਾਲ ਅਤਰੀ ਤੇ ਉਨ੍ਹਾਂ ਦੀ ਪਤਨੀ ਸ਼ਰਨ ਅਤਰੀ ਅਮਰੀਕਾ ਵਾਸੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਡੀ. ਏ.
ਦਸੂਹਾ, 9 ਅਗਸਤ (ਕੌਸ਼ਲ)- ਸੰਤੋਸ਼ ਅਤਰੀ, ਵਿਸ਼ਾਲ ਅਤਰੀ ਤੇ ਉਨ੍ਹਾਂ ਦੀ ਪਤਨੀ ਸ਼ਰਨ ਅਤਰੀ ਅਮਰੀਕਾ ਵਾਸੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵਲੋਂ ਡੀ. ਏ. ਵੀ. ਸੀਨੀਅਰ ਸਕੈਂਡਰੀ ਸਕੂਲ ਦਸੂਹਾ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਚੈੱਕ ਰਾਹੀਂ ਭੇਟ ਕੀਤੀ ਗਈ। ਇਸ ਮੌਕੇ ਸਵਤੰਤਰ ਕੁਮਾਰ ਅਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਕੂਲ ਕੈਂਪਸ ਵਿਚ ਲਗਾਤਾਰ ਲੜਕੀਆਂ ਦੇ ਵਧਦੇ ਹੋਏ ਦਾਖ਼ਲੇ, ਸਕੂਲ ਦੇ ਵਧੀਆ ਪ੍ਰਬੰਧਨ ਅਤੇ ਨਤੀਜੇ ਤੇ ਡਿਵੈਲਪਮੈਂਟ ਨੂੰ ਦੇਖ ਕੇ ਮੇਰੇ ਮਨ ਨੂੰ ਬਹੁਤ ਹੀ ਖ਼ੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਲੜਕੀਆਂ ਨੂੰ ਮੁਫ਼ਤ ਸਿੱਖਿਆ ਦੇਣਾ ਸੋਨਾ ਦਾਨ ਕਰਨ ਦੇ ਬਰਾਬਰ ਹੈ ਤੇ ਇਸ ਨੇਕ ਉਪਰਾਲੇ ਲਈ ਉਨ੍ਹਾਂ ਦਾ ਸਮੂਹ ਪਰਿਵਾਰ ਹਮੇਸ਼ਾ ਤਿਆਰ ਰਹੇਗਾ। ਜ਼ਿਕਰਯੋਗ ਹੈ ਕਿ ਵਿਸ਼ਾਲ ਅਤਰੀ ਇਸ ਸਕੂਲ ਤੋਂ ਵਿੱਦਿਆ ਲੈ ਕੇ ਅੱਜ ਅਮਰੀਕਾ ਵਿਖੇ ਆਪਣੀ ਪਤਨੀ ਸ਼ਰਨ ਅਤਰੀ ਅਤੇ ਸਪੁੱਤਰੀ ਹਿਨਾਇਆ ਅਤਰੀ ਤੇ ਆਪਣੇ ਮਾਪਿਆਂ ਸਵਤੰਤਰ ਅਤਰੀ ਅਤੇ ਸ਼੍ਰੀਮਤੀ ਸੰਤੋਸ਼ ਅਤਰੀ ਨਾਲ ਬਹੁਤ ਵਧੀਆ ਸੈਟਲਡ ਹੈ। ਸਕੂਲ ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਇਸ ਨੇਕ ਉਪਰਾਲੇ ਲਈ ਦਾਨੀ ਸੱਜਣਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਇਲਾਕੇ ਦੇ ਦਾਨੀ ਸੱਜਣਾਂ ਦੇ ਪਿਆਰ, ਆਸ਼ੀਰਵਾਦ ਅਤੇ ਸਹਿਯੋਗ ਨਾਲ ਸਕੂਲ ਤਰੱਕੀ ਦੀ ਰਾਹ ਤੇ ਅੱਗੇ ਵਧ ਰਿਹਾ ਹੈ।