09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਟਾਂਡਾ ’ਚ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ, ਦੇਸ਼ ਭਗਤੀ ਦੇ ਜਜ਼ਬੇ ਨਾਲ ਗੂੰਜਿਆ ਸ਼ਹਿਰ

ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ)- ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿਚ ਚਲਾਈ ਜਾ ਰਹੀ ਤਿਰੰਗਾ ਯਾਤਰਾ ਮੁਹਿੰਮ ਤਹਿਤ ਅੱਜ ਟਾਂਡਾ ਵਿਖੇ ਭਾਜਪਾ ਯੁਵਾ ਮੋਰਚਾ ਵਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਦੀ ਅਗਵਾਈ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵੀਨੂੰ ਪੰਡਿਤ ਨੇ ਕੀਤੀ, ਇਹ ਯਾਤਰਾ ਸ਼ਿਮਲਾ ਪਹਾੜੀ ਤੋਂ ਸ਼ੁਰੂ ਹੋ ਕੇ ਸ਼ਹੀਦ ਚੌਂਕ ਟਾਂਡਾ ਵਿਖੇ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 10-08-2026
ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ)- ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿਚ ਚਲਾਈ ਜਾ ਰਹੀ ਤਿਰੰਗਾ ਯਾਤਰਾ ਮੁਹਿੰਮ ਤਹਿਤ ਅੱਜ ਟਾਂਡਾ ਵਿਖੇ ਭਾਜਪਾ ਯੁਵਾ ਮੋਰਚਾ ਵਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਯਾਤਰਾ ਦੀ ਅਗਵਾਈ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵੀਨੂੰ ਪੰਡਿਤ ਨੇ ਕੀਤੀ, ਇਹ ਯਾਤਰਾ ਸ਼ਿਮਲਾ ਪਹਾੜੀ ਤੋਂ ਸ਼ੁਰੂ ਹੋ ਕੇ ਸ਼ਹੀਦ ਚੌਂਕ ਟਾਂਡਾ ਵਿਖੇ ਸਮਾਪਤ ਹੋਈ। ਤਿਰੰਗਾ ਯਾਤਰਾ ਵਿਚ ਸਾਬਕਾ ਚੇਅਰਮੈਨ ਜਵਾਹਰ ਖਰਾਨਾ ਅਤੇ ਭਾਜਪਾ ਆਗੂ ਰੁਸ਼ਪਾਲ ਸਿੰਘ ਚਰੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਭਾਜਪਾ ਦੇ ਵੱਖ-ਵੱਖ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਹੱਥਾਂ ਵਿਚ ਤਿਰੰਗੇ ਝੰਡੇ ਫੜ ਕੇ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਦੇਸ਼ ਭਗਤੀ ਦੇ ਗੀਤਾਂ ਨਾਲ ਮਾਹੌਲ ਦੇਸ਼ ਪ੍ਰੇਮ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। ਆਗੂਆਂ ਨੇ ਕਿਹਾ ਕਿ ਤਿਰੰਗਾ ਸਿਰਫ਼ ਦੇਸ਼ ਦਾ ਝੰਡਾ ਨਹੀਂ, ਸਗੋਂ ਦੇਸ਼ ਦੀ ਏਕਤਾ, ਅਖੰਡਤਾ ਤੇ ਕੁਰਬਾਨੀਆਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਦੀ ਤਰੱਕੀ ਤੇ ਮਜ਼ਬੂਤੀ ਲਈ ਇਕਜੁੱਟ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੱਤਾ। ਤਿਰੰਗਾ ਯਾਤਰਾ ਦੌਰਾਨ ਭਾਜਪਾ ਵਰਕਰਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਜਵਾਹਰ ਖਰਾਣਾ, ਰਸ਼ਪਾਲ ਸਿੰਘ ਚਰੜ, ਰਾਹੁਲ ਵਰਮਾ, ਭਿੰਦਾ ਪਹਿਲਵਾਨ, ਗੋਪਾਲ ਕਸ਼ਅਪ, ਲਖਵੀਰ ਗੋਸਵਾਮੀ, ਦੀਪਕ ਕੁਮਾਰ, ਡਿੰਪੀ ਸੈਣੀ, ਨਿਖਿਲ ਸਿੰਘ, ਗਗਨਜੀਤ ਸਿੰਘ, ਸੰਨੀ ਕੁਮਾਰ, ਜਤਿੰਦਰ ਸਿੰਘ, ਸੇਠੀ ਟਾਂਡਾ, ਬਿੱਟੂ ਪੰਡਿਤ, ਲਾਡੀ ਅਰੋੜਾ, ਅਮਨ ਅਰੋੜਾ, ਪ੍ਰਦੀਪ ਕੁਮਾਰ, ਦੀਪੂ ਚੌਹਾਨ, ਗੁਰਬਖ਼ਸ਼ ਸਿੰਘ, ਅਜੇ ਪਾਲ ਸੈਣੀ , ਕਰਨ ਕੁਮਾਰ ਤੋਂ ਇਲਾਵਾ ਹੋਰ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਭੂੰਗਾ ਦੀ ਸਰਬਸੰਮਤੀ ਨਾਲ ਚੋਣ ਹੋਈ ਅਗਲੀ ਖ਼ਬਰ ਬਲਾਕ ਪੱਧਰੀ ਵੱਖ-ਵੱਖ ਮੁਕਾਬਲਿਆਂ ’ਚ ਸਰਕਾਰੀ ਸਕੂਲ ਡੱਫਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
Ad Position 24