ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੀਂਹ ਝੋਨੇ ਦੀ ਫ਼ਸਲ ਲਈ ਲਾਹੇਵੰਦ, ਮੌਸਮ ਹੋਇਆ ਠੰਢਾ

Ad Position 21
No active advertisement
ਅਜੀਤ ਡੈਸਕ 14-07-2026

 ਹਾਜੀਪੁਰ, 12 ਜੁਲਾਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਤੇ ਆਸ ਪਾਸ ਦੇ ਇਲਾਕੇ ’ਚ ਅੱਜ ਪਏ ਭਾਰੀ ਮੀਂਹ ਕਰਕੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ। ਭਾਰੀ ਮੀਂਹ ਕਰਕੇ ਕਸਬਾ ਹਾਜੀਪੁਰ ਦੇ ਨੀਵੇਂ ਬਾਜ਼ਾਰ ’ਚ ਪਾਣੀ ਭਰ ਗਿਆ ਜਿਸ ਕਰਕੇ ਲੋਕਾਂ ਨੂੰ ਗੁਜ਼ਰਨ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਰਖਾ ਝੋਨੇ ਦੀ ਫ਼ਸਲ ਲਈ ਲਾਹੇਵੰਦ ਹੈ। ਕਿਸਾਨ ਜਗਦੀਪ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਬਰਖਾ ਪੈਣ ਕਰਕੇ ਝੋਨੇ ਦੀ ਗਰੋਥ ਹੋਵੇਗੀ ਤੇ ਰਹਿੰਦੀਆਂ ਜ਼ਮੀਨਾਂ ’ਚ ਵੀ ਝੋਨਾ ਲੱਗ ਜਾਵੇਗਾ ਤੇ ਕਿਸਾਨਾਂ ਨੂੰ ਇੰਜਨਾਂ ਤੇ ਡੀਜ਼ਲ ਨਹੀਂ ਫੁਕਣਾ ਪਵੇਗਾ ਉਨ੍ਹਾਂ ਨੂੰ ਆਰਥਿਕ ਲਾਭ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਦਲ ਬਦਲੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ, ਵਫ਼ਾਦਾਰਾਂ ਨਾਲ ਨਫ਼ਰਤ- ਪ੍ਰੋ: ਚਾਵਲਾ ਅਗਲੀ ਖ਼ਬਰ Farmers Block Toll Plaza : ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ Toll Plaza ਕਰਵਾਇਆ ਬੰਦ
Ad Position 24
No active advertisement