ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਅਮਰੀਕਨ ਸਾਮਰਾਜਵਾਦ ਨਿਰਦੇਸ਼ਤ ਤੇ ਕਾਰਪੋਰੇਟ ਪੂੰਜੀਵਾਦੀ ਨੀਤੀਆਂ ਕਾਰਨ ਤੇਜ਼ੀ ਨਾਲ ਪਨਪ ਰਿਹਾ ਗੈਂਗਸਟਰਵਾਦ -ਕਰਨ ਸਿੰਘ ਰਾਣਾ

Ad Position 21
No active advertisement
ਅਜੀਤ ਡੈਸਕ 14-07-2026

 ਰੱਤੇਵਾਲ, 12 ਜੁਲਾਈ (ਅਸ਼ੋਕ ਕੁਮਾਰ ਲੀਲ)- ਅਮਰੀਕਨ ਸਾਮਰਾਜਵਾਦ ਅੰਨੇ ਮੁਨਾਫੇ ਦੀ ਹਵਸ ਕਾਰਨ ਪੂਰੀ ਦੁਨੀਆ ਅੰਦਰ ਅਸਥਿਰਤਾ, ਜੰਗਾਂ, ਰਾਜ ਪਲਟੇ, ਕਤਲ, ਮਾਰੂ ਨਸ਼ਾ ਅਤੇ ਹਥਿਆਰਾਂ ਦਾ ਕਾਰੋਬਾਰ ਚਲਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਾਮਰਾਜਵਾਦ ਆਪਣੀਆਂ ਮਾਨਵ ਵਿਰੋਧੀ ਗਤੀਵਿਧੀਆਂ ਨੂੰ ਸਿਰੇ ਚਾੜ੍ਹਨ ਲਈ ਗੈਂਗਸਟਰਵਾਦ ਦਾ ਸਹਾਰਾ ਲੈਂਦਾ ਹੈ। ਭਾਰਤ ਅੰਦਰ ਕਠਪੁਤਲੀ ਸਰਕਾਰ ਬਣਾ ਕੇ ਪੂਰੇ ਭਾਰਤ ਦੇ ਬਾਜ਼ਾਰ ’ਤੇ ਅਮਰੀਕਨ ਸਾਮਰਾਜ ਕਬਜਾ ਕਰਨਾ ਚਾਹੁੰਦਾ ਹੈ ਤਾਂ ਕਿ ਭਾਰਤ ਨੂੰ ਬਰਬਾਦ ਕਰਕੇ ਕੰਗਾਲ ਬਣਾਇਆ ਜਾ ਸਕੇ। ਸਾਥੀ ਰਾਣਾ ਨੇ ਕਿਹਾ ਕਿ ਅਮਰੀਕਨ ਜਾਂਚ ਏਜੰਸੀ ਐਫ.ਬੀ.ਆਈ. ਨੇ ਹਾਲ ਵਿੱਚ ਭਾਰਤ ਦੇ ਤਿੰਨ ਗੈਂਗਸਟਰ ਗਰੋਹਾਂ ਵਿਰੁੱਧ ਚਾਰਜ ਸ਼ੀਟ ਦਾਖਲ ਕੀਤੀ ਹੈ। ਇਹਨਾਂ ਗਰੋਹਾਂ ਦੇ 24 ਤੋਂ ਵੱਧ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਰਿਪੋਰਟ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਸਾਥੀ ਰਾਣਾ ਨੇ ਅਮਰੀਕਨ ਜਾਂਚ ਏਜੰਸੀ ਵੱਲੋਂ ਟਾਂਡਾ ਦੇ ਇੱਕ ਐਸ.ਐਚ.ਓ. ਨੂੰ ਗੈਂਗਸਟਰਾਂ ਦਾ ਹਿੱਸਾ ਦੱਸਦੇ ਹੋਏ ਇੱਕ ਹੋਰ ਵੱਡੇ ਅਧਿਕਾਰੀ ਦਾ ਜ਼ਿਕਰ ਵੀ ਕੀਤਾ ਗਿਆ ਹੈ। ਰੀਪੋਰਟ ਇਹ ਵੀ ਇਸ਼ਾਰਾ ਕਰਦੀ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਕੇਂਦਰੀ ਏਜੰਸੀਆਂ ਦਾ ਵੀ ਅਸ਼ੀਰਵਾਦ ਪ੍ਰਾਪਤ ਹੋ ਸਕਦਾ ਹੈ। ਜਾਂਚ ਏਜੰਸੀ ਇਹ ਵੀ ਖੁਲਾਸਾ ਕਰਦੀ ਹੈ ਕਿ ਇਹਨਾਂ ਗਰੋਹਾਂ ਦੇ ਹਜ਼ਾਰਾਂ ਸ਼ੂਟਰ ਦੁਨੀਆ ਵਿੱਚ ਗੈਰ ਕਾਨੂੰਨੀ ਕੰਮਾਂ ਵਿੱਚ ਲੱਗੇ ਹੋਏ ਹਨ। ਸਾਥੀ ਰਾਣਾ ਨੇ ਕਿਹਾ ਕਿ ਅਮਰੀਕਨ ਸਾਮਰਾਜ ਭਾਰਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ, ਸਰਕਾਰ ਨੂੰ ਆਪਣੀ ਕਠਪੁਤਲੀ ਬਣਾਉਣਾ ਚਾਹੁੰਦਾ ਹੈ ਅਤੇ ਭਾਰਤ ਅੰਦਰ ਲੋਕ ਮਾਰੂ ਨੀਤੀਆਂ ਲਾਗੂ ਕਰਨ ਲਈ ਦਬਾਅ ਬਣਾ ਰਿਹਾ ਹੈ, ਤਾਂ ਕਿ ਭਾਰਤ ਦੇ ਬਾਜ਼ਾਰ ‘ਤੇ ਅਮਰੀਕਨ ਸਾਮਰਾਜ ਦਾ ਕਬਜ਼ਾ ਹੋ ਸਕੇ। ਉਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਅਮਰੀਕਾ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਰੱਦ ਕਰਵਾਉਣ ਲਈ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤੇ ਇਹਨਾਂ ਸੰਘਰਸ਼ਾਂ ਦੇ ਹਿੱਸੇਦਾਰ ਬਣਿਆ ਜਾਵੇ ਤਾਂ ਕਿ ਸਾਮਰਾਜਵਾਦ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੁਕਾਬਲਾ ਹੋ ਸਕੇ। ਉਹਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਗੱਪਾਂ ਮਾਰਨੀਆਂ ਬੰਦ ਕਰਕੇ ਲੋਕਾਂ ਲਈ ਰੋਜ਼ਗਾਰ ਅਤੇ ਸਨਮਾਨ ਜਨਕ ਜੀਵਨ ਦਾ ਪ੍ਰਬੰਧ ਕਰਨ।

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ -ਬਲਬੀਰ ਸਿੰਘ ਯੂ.ਐਸ.ਏ. ਅਗਲੀ ਖ਼ਬਰ ਦਲ ਬਦਲੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ, ਵਫ਼ਾਦਾਰਾਂ ਨਾਲ ਨਫ਼ਰਤ- ਪ੍ਰੋ: ਚਾਵਲਾ
Ad Position 24
No active advertisement