ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਲਕਸੀਹਾਂ ’ਚ ਮੁੱਖ ਸੜਕ ਦੀ ਖਸਤਾ ਹਾਲਤ ਨੇ ਧਾਰਿਆਂ ਛੱਪੜ ਦਾ ਰੂਪ

Ad Position 21
No active advertisement
ਅਜੀਤ ਡੈਸਕ 14-07-2026

 ਕੋਟਫ਼ਤੂਹੀ, 13 ਜੁਲਾਈ (ਅਟਵਾਲ)- ਲਕਸੀਹਾਂ ਪਿੰਡ ਅਤੇ ਆਸ ਪਾਸ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ ਨੂੰ ਲਕਸੀਹਾਂ ਦੀ ਫਿਰਨੀ ਉਤੇ 100-100 ਫੁੱਟ ਲੰਬੇ ਖੱਡੇ ਅਤੇ 12-12 ਫੁੱਟ ਚੋੜੇ ਤੇ 2-2 ਫੁੱਟ ਫੁੰਟ ਡੁੰਘੇ ਖੱਡਿਆਂ ਵਿਚ ਗੰਦਾ ਤੇ ਬਰਸਾਤੀ ਪਾਣੀ ਖੜਾ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਸੜਕ ਵੱਡ ਧਿਆਨ ਨਾ ਦੇਣ ‘ਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਠੇਕੇਦਾਰ ਗੁਰਬਖ਼ਸ਼ ਸਿੰਘ ਦੀ ਅਗਵਾਈ ਵਿਚ ਖੜੇ ਬਦਬੂ ਮਾਰਦੇ ਪਾਣੀ ਵਿਚ ਕਾਗਜਾਂ ਦੇ ਜਹਾਜ ਬਣ ਕੇ ਛੱਡੇ ਤੇ ਸਰਕਾਰ ਦੀਆਂ ਗੱਪ ਮਾਰ ਨੀਤੀਆਂ ਦੇ ਵਿਰੁਧ ਸੜਕ ਕਿਨਾਰੇ ਖੜ੍ਹੇ ਹੋ ਕੇ ਮੁਜ਼ਾਹਰਾ ਕੀਤਾ। ਸੜਕਾਂ ਦੀ ਉਸਾਰੀ ਲਈ ਲੋਕ ਭਾਰੀ ਟੈਕਸ ਅਦਾ ਕਰਦੇ ਹਨ, ਸੜਕਾਂ ਦੇ ਟੈਕਸ ਦਾ ਪੈਸਾ ਸੜਕਾਂ ਦੀ ਉਸਾਰੀ ਲਈ ਕਾਫੀ ਹੈ। ਲਕਸੀਹਾਂ ਪਿੰਡ ਰਾਹੀਂ ਮਾਹਲਾਂ, ਭਾਣਾ, ਮੋਗੋਪਟੀ ਲੋਕ ਈਸਪੁਰ, ਕੋਟਫਤੂਹੀ, ਮਾਹਿਲਪੁਰ ਆਦਿ ਨੂੰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਉਸਾਰੀ ਲਈ ਲੋਕ ਭਾਰੀ ਟੈਕਸ ਅਦਾ ਕਰ ਰਹੇ ਹਨ ਤੇ ਸਰਕਾਰਾਂ ਦਾ ਐਨਾ ਮੰਦਾ ਹਾਲ ਹੈ ਕਿ ਲੋਕਾਂ ਤੋ ਟੈਕਸ ਲੈ ਕੇ ਸਮੇਂ ਸਿਰ ਸੜਕਾਂ ਨਹੀਂ ਉਸਾਰੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਵਿਕਾਸ ਦੀਆਂ ਡੀਂਗਾਂ ਮਾਰ ਰਹੀ ਹੈ ਜਦਕਿ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਲਕਸੀਹਾਂ ਪਿੰਡ ਦੀ ਬਲਕਿ ਹਲਕੇ ਦੀਆਂ ਬਹੁਤੀਆਂ ਲਿੰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ। ਇਸ ਮੌਕੇ ਠੇਕੇਦਾਰ ਗੁਰਬਖ਼ਸ਼ ਸਿੰਘ, ਸੁਖਵਿੰਦਰ ਸਿੰਘ, ਦਲਵੀਰ ਸਿੰਘ, ਜੈ ਰਾਮ ਪਾਲੀ, ਲੱਕੀ, ਵਿਨੋਦ ਕੁਮਾਰ, ਅਮਿਤ ਕੁਮਾਰ, ਕੁਲਵਿੰਦਰ ਰਾਏ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐੱਸ.ਡੀ. ਕਾਲਜ ਫ਼ਾਰ ਗਰਲਜ਼ ਵਿਖੇ ਸਟਾਫ਼ ਲਈ ਹਫ਼ਤਾਵਾਰੀ ਸਹੂਲਤ ਵਿਕਾਸ ਸਬੰਧੀ ਸਮਾਗਮ ਅਗਲੀ ਖ਼ਬਰ ਮੋਗਾ ਦੇ ਡੀ. ਸੀ. ਦਫ਼ਤਰ ’ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਮਾਮਲੇ ’ਚ ਦੋ ਮੁਲਜ਼ਮਾਂ ਨੇ ਦੋਸ਼ ਕਬੂਲੇ
Ad Position 24
No active advertisement