ਹੁਸ਼ਿਆਰਪੁਰ, 13 ਜੁਲਾਈ (ਨਰਿੰਦਰ ਸਿੰਘ ਬੱਡਲਾ)- ਦਿੱਲੀ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜਾਂ ਨੇ ਐਸ.ਏ.ਐਸ. ਨਗਰ ’ਚ ਕਰਵਾਈ ਗਈ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀ ਗੁੰਜਨ ਜਸਵਾਲ ਅਤੇ ਹਰਜਸ ਕੌਰ ਨੇ 10 ਮੀਟਰ ਏਅਰ ਪਿਸਟਲ (ਸਬ-ਜੂਨੀਅਨ ਵਰਗ) ’ਚ ਪ੍ਰੀ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਇਸੇ ਲੜੀ ’ਚ ਸਕੂਲ ਦੀ ਵਿਦਿਆਰਥਣ ਲਾਵਿਇਆ ਨੇ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ ਦੇ ਜੂਨੀਅਰ ਵੁਮੈਨ 10 ਮੀਟਰ ਏਅਰ ਰਾਈਫਲ ਵਰਗ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਅਤੇ ਜਿਲ੍ਹੇ ਦਾ ਨਾਂਅ ਚਮਕਾ ਦਿੱਤਾ। ਹਾਲ ਹੀ ’ਚ ਦਸੂਹਾ ’ਚ ਕਰਵਾਈ ਗਈ 69ਵੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸ਼ੂਟਿੰਗ ਪ੍ਰਤੀਯੋਗਿਤਾ ’ਚ ਲੋਵਿਸ਼ ਨੇ ਅੰਡਰ 14, 10 ਮੀਟਰ ਪਿਸਟਲ ਅਤੇ ਯਾਸਮੀਨ ਨੇ ਅੰਡਰ-19 ’ਚ 10 ਮੀਟਰ ਪਿਸਟਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਸਕੂਲ ਦੇ ਨਿਰਦੇਸ਼ਕ ਅਨੁਜ ਤੋਲਾ ਤੇ ਅਮਿਤ ਤੋਲਾ ਨੇ ਸਾਰੇ ਜੇਤੂ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਚੰਗੇ ਭਵਿਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸ਼ੂਟਿੰਗ ਕੋਚ ਸ਼੍ਰੋਰਿਆ ਸੈਣੀ ਦੇ ਸਮਰਪਣ ਤੇ ਚੰਗੀ ਟਰੇਨਿੰਗ ਲਈ ਸ਼ਲਾਘਾ ਕੀਤੀ। ਸਕੂਲ ਦੀ ਪ੍ਰਿੰ. ਮਾਰਿਆ ਜਾਨ ਨੇ ਸਾਰੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ।
ਦਿੱਲੀ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜ਼ਾਂ ਦਾ ਚੈਂਪੀਅਨਸ਼ਿਪ ਦਾ ਸ਼ਾਨਦਾਰ ਪ੍ਰਦਰਸ਼ਨ
ਅਜੀਤ ਡੈਸਕ
14-07-2026