ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਇਨਵੈਸਟੀਚਰ ਸੈਰੇਮਨੀ ਕਰਵਾਈ

Ad Position 21
No active advertisement
ਅਜੀਤ ਡੈਸਕ 15-07-2026

 ਮੁਕੇਰੀਆਂ, 13 ਜੁਲਾਈ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਗੰਭੀਰਤਾ ਨਾਲ ਇਨਵੈਸਟਿਚਰ ਸੈਰੇਮਨੀ ਕਰਵਾਈ ਗਈ। ਸਮਾਗਮ ਦਾ ਸਫਲ ਸੰਚਾਲਨ ਮੈਡਮ ਈਸ਼ਾ, ਮੈਡਮ ਅਗਮਜੋਤ ਅਤੇ ਮੈਡਮ ਰਮਿੰਦਰ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਦੀਪ ਪ੍ਰਜ੍ਵਲਿਤ ਕਰਕੇ ਕੀਤੀ ਗਈ, ਜਿਸ ਨੂੰ ਸਕੂਲ ਦੀ ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਅਤੇ ਵਾਈਸ ਪ੍ਰਿੰਸੀਪਲ ਮੈਡਮ ਸਵਿਤਾ ਰਾਣੀ ਢੀਂਗਰਾ ਨੇ ਸੰਪੰਨ ਕੀਤਾ। ਉਪਰੰਤ ਵੱਖ-ਵੱਖ ਜਮਾਤਾਂ ਦੇ ਚੁਣੇ ਗਏ ਕਲਾਸ ਪ੍ਰਤੀਨਿਧੀਆਂ ਨੂੰ ਮੰਚ ’ਤੇ ਸੱਦਾ ਦਿੱਤਾ ਗਿਆ। ਇਨ੍ਹਾਂ ਵਿਚ ਜਮਾਤ ਚੌਥੀ ਤੋਂ ਜੈਸਮੀਨ, ਜਮਾਤ ਪੰਜਵੀਂ ਤੋਂ ਸਮਾਇਰਾ ਅਤੇ ਸੁਖਜੀਤ, ਜਮਾਤ ਛੇਵੀਂ ਤੋਂ ਖ਼ੁਸ਼ੀ, ਜਮਾਤ ਸੱਤਵੀਂ ਤੋਂ ਪ੍ਰਤੀਕ ਮੌਰਿਆ, ਜਮਾਤ ਅੱਠਵੀਂ ਤੋਂ ਜਸ਼ਨਦੀਪ ਸਿੰਘ, ਜਮਾਤ ਨੌਵੀਂ ਤੋਂ ਭੁਪਿੰਦਰ ਸਿੰਘ ਅਤੇ ਜਮਾਤ ਦਸਵੀਂ ਤੋਂ ਵੰਸ਼ ਸ਼ਾਮਿਲ ਸਨ। ਇਸ ਤੋਂ ਬਾਅਦ ਸਕੂਲ ਦੇ ਚਾਰਾਂ ਹਾਊਸਾਂ ਦੇ ਕੈਪਟਨ ਅਤੇ ਵਾਈਸ ਕੈਪਟਨ ਦਾ ਐਲਾਨ ਕੀਤਾ ਗਿਆ। ਪਦਮ ਹਾਊਸ ਦੇ ਕੈਪਟਨ ਪਰਮਿੰਦਰ ਸਿੰਘ ਤੇ ਵਾਈਸ ਕੈਪਟਨ ਅਦਿਤੀ, ਪਦਮ ਭੂਸ਼ਣ ਹਾਊਸ ਦੇ ਕੈਪਟਨ ਧਰਮਪ੍ਰੀਤ ਅਤੇ ਵਾਈਸ ਕੈਪਟਨ ਐਸ਼ਮੀਤ, ਪਦਮ ਵਿਭੂਸ਼ਨ ਹਾਊਸ ਦੇ ਕੈਪਟਨ ਅੰਸ਼ਿਕਾ ਅਤੇ ਵਾਈਸ ਕੈਪਟਨ ਅਦਿੱਤਿਆ ਸ਼ਰਮਾ, ਭਾਰਤ ਰਤਨ ਹਾਊਸ ਦੀ ਕੈਪਟਨ ਆਰਤੀ ਤੇ ਵਾਈਸ ਕੈਪਟਨ ਕੇਸ਼ਵ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਤੋਂ ਇਲਾਵਾ ਜਮਾਤ ਦਸਵੀਂ ਦੇ ਵਿਵੇਕ ਨੂੰ ਹੈੱਡ ਬੁਆਏ ਅਤੇ ਅਕਸ਼ਿਤਾ ਨੂੰ ਹੈੱਡ ਗਰਲ ਚੁਣਿਆ ਗਿਆ। ਸਾਰੇ ਨਵ-ਚੁਣੇ ਵਿਦਿਆਰਥੀ ਪ੍ਰਤੀਨਿਧੀਆਂ ਨੂੰ ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਵਲੋਂ ਸੈਸ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਨੇ ਕਿਹਾ, ‘ਸਾਡੇ ਸਕੂਲ ਦੇ ਹਾਊਸ—ਪਦਮ ਸ੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਨ ਅਤੇ ਭਾਰਤ ਰਤਨ-ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨਾਂ ਦੇ ਨਾਮ ’ਤੇ ਰੱਖੇ ਗਏ ਹਨ। ਸਕੂਲ ਦੇ ਚੇਅਰਮੈਨ ਪ੍ਰੋ. ਡੀ. ਵੀ. ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ‘ਅਸਲੀ ਨੇਤਾ ਉਹੀ ਹੁੰਦਾ ਹੈ ਜੋ ਆਪਣੇ ਚੰਗੇ ਵਿਵਹਾਰ, ਅਨੁਸ਼ਾਸਨ ਤੇ ਸੇਵਾ-ਭਾਵ ਨਾਲ ਦੂਜਿਆਂ ਲਈ ਪ੍ਰੇਰਨਾ ਬਣੇ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਬਲਾਚੌਰ-ਪੋਜੇਵਾਲ ਮਾਰਗ ’ਤੇ ਚੱਲ ਰਹੇ ਹੌਲੀ ਰਫ਼ਤਾਰ ਕਾਰਜਾਂ ਕਾਰਨ ਰਾਹਗੀਰ ਹੋ ਰਹੇ ਖੱਜਲ-ਖੁਆਰ - ਚੰਦਿਆਣੀ ਅਗਲੀ ਖ਼ਬਰ 61ਵੀਂ ਰਾਜ ਪੱਧਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਵਧੀਆ ਰਿਹਾ
Ad Position 24
No active advertisement