02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਮੈਹਿੰਦਵਾਣੀ ’ਚ ਤੇਂਦੂਏ ਦੀ ਦਹਿਸ਼ਤ, ਗਾਂ ਨੂੰ ਬਣਾਇਆ ਸ਼ਿਕਾਰ

Ad Position 21
No active advertisement
ਅਜੀਤ ਡੈਸਕ 15-07-2026

ਬੀਣੇਵਾਲ, 14 ਜੁਲਾਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮੈਹਿੰਦਵਾਣੀ ਵਿਚ ਇਕ ਤੇਂਦੂਆ ਲਗਾਤਾਰ ਕਈ ਦਿਨਾਂ ਤੋਂ ਪਿੰਡ ਦੇ ਜੰਗਲ ਨਾਲ ਲੱਗਦੇ ਘਰਾਂ ਨੇੜੇ ਦੇਖਿਆ ਗਿਆ। ਤੇਂਦੂਏ ਵਲੋਂ ਬੀਤੇ ਦਿਨ ਜੰਗਲ ਨਾਲ ਲੱਗਦੇ ਖੇਤਾਂ ਵਿਚ ਘਾ ਖਾ ਰਹੀ ਕਿਸਾਨ ਓਮ ਪ੍ਰਕਾਸ਼ ਬਜਾੜ ਦੀ ਕਰੀਬ 4 ਸਾਲਾਂ ਦੀ ਗਾਂ ਨੂੰ ਸ਼ਿਕਾਰ ਬਣਾ ਲਿਆ ਗਿਆ। ਪਿੰਡ ਦੇ ਲੋਕਾਂ ਬੂਟਾ ਕਸਾਣਾ ਸਰਪੰਚ ਮੈਹਿੰਦਵਾਣੀ ਗੁੱਜਰਾਂ, ਮੌਜੀ ਪੰਡਿਤ ਮੈਹਿੰਦਵਾਣੀ, ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਰਾਮ ਕਸਾਣਾ, ਬੰਟੀ ਕਸਾਣਾ, ਰਾਕੇਸ਼ ਕਸਾਣਾ ਤੇ ਜੌਲੀ ਪੰਡਿਤ ਨੇ ਦੱਸਿਆ ਕਿ ਤੇਂਦੂਆ ਕਈ ਦਿਨਾਂ ਤੋਂ ਜੰਗਲ ਨਾਲ ਲੱਗਦੇ ਘਰਾਂ ਖੇਤਾਂ ਨੇੜੇ ਦੇਖਿਆ ਗਿਆ। ਇਹ ਤੇਂਦੂਆ ਰਾਤ ਵੇਲੇ ਲੋਕਾਂ ਦੇ ਪਸ਼ੂਆਂ ਦੇ ਵਾੜੇ ਵਿਚ ਆ ਜਾਂਦਾ ਹੈ, ਜੋ ਕਿ ਪਿੰਡ ਦੇ ਕਈ ਲੋਕਾਂ ਵਲੋਂ ਦੇਖਿਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਲਗਾਤਾਰ ਪਹਾੜਾਂ ਤੋਂ ਜੰਗਲ ਦੀ ਹੋ ਰਹੀ ਕਟਾਈ ਦੇ ਚੱਲਦਿਆਂ ਜੰਗਲੀ ਜਾਨਵਰਾਂ ਨੇ ਹੁਣ ਆਬਾਦੀ ਵਾਲੇ ਇਲਾਕੇ ਦਾ ਰੁਖ਼ ਕਰ ਲਿਆ ਹੈ ਅਤੇ ਅਜਿਹੇ ਮਾਸਖੋਰੇ ਜਾਨਮਰ ਅਕਸਰ ਪਿੰਡਾਂ ‘ਚ ਜਾਨੀ ਨੁਕਸਾਨ ਕਰ ਰਹੇ ਹਨ। ਲੋਕਾਂ ਨੇ ਜੰਗਲੀ ਜੀਵ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਗਾ ਕੇ ਫੜ ਕੇ ਕਿਸੇ ਦੂਰ ਦਰਾ ਜੰਗਲਾਂ ਵਿਚ ਛੱਡਿਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਿਤਾਬਪੁਰ ਵਿਖੇ ਸਰਬਜੋਤ ਸਿੰਘ ਸਾਬੀ ਨੇ ਲੋਕ ਮਿਲਣੀ ਕੀਤੀ ਅਗਲੀ ਖ਼ਬਰ ਲੋਕਪਾਲ ਮਗਨਰੇਗਾ ਨੇ ਧੀਮਾਨ ਦੀ ਸ਼ਿਕਾਇਤ ’ਤੇ ਬੀ.ਡੀ.ਪੀ.ਓ.ਮਾਹਿਲਪੁਰ ਨੂੰ ਜਾਰੀ ਕੀਤਾ ਨੋਟਿਸ, ਮਾਮਲਾ ਪਿੰਡ ਲਲਵਾਣ ਦੇ...
Ad Position 24
No active advertisement