02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲੋਕਪਾਲ ਮਗਨਰੇਗਾ ਨੇ ਧੀਮਾਨ ਦੀ ਸ਼ਿਕਾਇਤ ’ਤੇ ਬੀ.ਡੀ.ਪੀ.ਓ.ਮਾਹਿਲਪੁਰ ਨੂੰ ਜਾਰੀ ਕੀਤਾ ਨੋਟਿਸ, ਮਾਮਲਾ ਪਿੰਡ ਲਲਵਾਣ ਦੇ ਸੇਵਾ ਕੇਂਦਰ ਦੇ ਅਧੂਰੇ ਪਏ ਕੰਮ ਦਾ

Ad Position 21
No active advertisement
ਅਜੀਤ ਡੈਸਕ 15-07-2026

ਹੁਸ਼ਿਆਰਪੁਰ, 14 ਜੁਲਾਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਲੱਖਾਂ ਰੁਪਏ ਕਾਗ਼ਜ਼ਾਂ ‘ਚ ਖਰਚੇ ਗਏ ਦਿਖਾ ਕੇ 2011 ਤੋਂ ਲੈ ਕੈ 2014 ਤੱਕ ਪਿੰਡ ਲਲਵਾਣ ਵਿਖੇ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਖੜ੍ਹਾ ਕੀਤਾ ਢਾਂਚਾ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਿਆ, ਜਿਸ ਸਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਤੁਰੰਤ ਲੋਕਪਾਲ ਮਗਨਰੇਗਾ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਤੇ ਦੱਸਿਆ ਕਿ ਸੇਵਾ ਕੇਂਦਰ ਦੀਆਂ ਨਾ ਤਾਂ ਖਿੜਕੀਆਂ ਲੱਗੀਆਂ ਤੇ ਨਾ ਹੀ ਦਰਵਾਜੇ ਅਤੇ ਨਾ ਹੀ ਫ਼ਰਸ਼ ਪਾਇਆ ਗਿਆ, ਜਦਕਿ ਇਸ ਕੰਮ ‘ਤੇ ਲੱਖਾਂ ਰੁਪਏ ਦਾ ਖਰਚਾ ਕਾਗ਼ਜ਼ਾਂ ‘ਚ ਦਿਖਾ ਕੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਪੰਚਾਇਤੀ ਵਿਭਾਗ ਦੀਆਂ ਅੱਖਾਂ ਵਿਚ ਘੱਟਾ ਪਾਇਆ ਗਿਆ। ਧੀਮਾਨ ਨੇ ਦਸਿਆ ਕਿ ਇਸ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦੀ ਮਾਹਿਲਪੁਰ ਬਲਾਕ ਦੇ ਸਬੰਧਿਤ ਪੰਚਾਇਤ ਸਕੱਤਰ, ਜੇ.ਈ., ਪੰਚਾਇਤ ਅਫ਼ਸਰ, ਬੀ.ਡੀ.ਪੀ.ਓ., ਸਰਪੰਚ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਮਗਨਰੇਗਾ ਪ੍ਰੋਜੈਕਟ ਕੋਆਰਡੀਨੇਟਰ ਅਫ਼ਸਰ ਹੁਸ਼ਿਆਰਪੁਰ ਆਦਿ ਸਭ ਚੰਗੀ ਤਰ੍ਹਾਂ ਜਾਣੂ ਸਨ ਤੇ ਉਨ੍ਹਾਂ ਜਾਣਬੁੱਝ ਕੇ ਸਰਕਾਰ ਦੀਆਂ ਅੱਖਾਂ ਵਿਚ ਘੱਟਾ ਪਾਇਆ। ਕਿੰਨੀ ਹੈਰਾਨੀ ਦੀ ਗੱਲ ਹੈ ਕਿ 2014 ਤੋਂ ਲੈ ਕੇ 13 ਜੁਲਾਈ 2026 ਕੁੱਲ 12 ਸਾਲਾਂ ਵਿਚ ਕਿਸੇ ਵੀ ਅਧਿਕਾਰੀ ਤੇ ਜ਼ਿਲ੍ਹਾ ਮਗਨਰੇਗਾ ਪ੍ਰੋਜੈਕਟ ਕੋਆਰਡੀਨੇਟਰ ਅਫ਼ਸਰ ਨੂੰ ਪਤਾ ਹੀ ਨਹੀਂ ਲੱਗਾ। ਉਨ੍ਹਾਂ ਦਸਿਆ ਕਿ ਉਨ੍ਹਾਂ ਪਹਿਲਾਂ ਵੀ ਸਰਕਾਰ ਦੇ ਧਿਆਨ ਹੇਠ ਇਹ ਮਾਮਲਾ ਲਿਆਂਦਾ ਸੀ, ਪਰ ਕਿਸੇ ਵੀ ਅਧਿਕਾਰੀ ਨੇ ਇਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਤੇ ਇਸ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ, ਇਸ ‘ਤੇ ਮਿੱਟੀ ਪਾ ਕੇ ਰਖੀ। ਧੀਮਾਨ ਨੇ ਦੱਸਿਆ ਕਿ ਲੋਕਪਾਲ ਮਗਨਰੇਗਾ ਜਸਵਿੰਦਰ ਸਿੰਘ ਸਿੱਧੂ ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਾਹਿਲਪੁਰ ਤੋਂ ਸਾਰਾ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਰਿਕਾਰਡ ਤਲਬ ਕਰ ਲਿਆ ਹੈ ਤੇ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮੈਹਿੰਦਵਾਣੀ ’ਚ ਤੇਂਦੂਏ ਦੀ ਦਹਿਸ਼ਤ, ਗਾਂ ਨੂੰ ਬਣਾਇਆ ਸ਼ਿਕਾਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਡੀ.ਸੀ. ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜਿਆ ਮੰਗ ਪੱਤਰ, ਮਾਮਲਾ ‘ਸਤਲੁਜ’...
Ad Position 24
No active advertisement