ਮਾਹਿਲਪੁਰ ’ਚ ਸੋਨਾਲੀਕਾ ਸੋਕਰ ਫੁੱਟਬਾਲ ਲੀਗ ਅੰਡਰ-17 ਕਰਵਾਈ
ਮਾਹਿਲਪੁਰ, 22 ਨਵੰਬਰ (ਰਜਿੰਦਰ ਸਿੰਘ)- ਨੌਜਵਾਨਾਂ ਨੂੰ ਫੁੱਟਬਾਲ ਨਾਲ ਜੋੜਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਸੋਨਾਲੀਕਾ ਗਰੁੱਪ ਵੱਲੋਂ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਦੇ ਸਰਪ੍ਰਸਤੀ ਹੇਠ ਮਾਹਿਲਪੁਰ ਫੁੱਟਬਾਲ ਸਟੇਡੀਅਮ ਵਿਖੇ ਜੇ. ਐੱਸ.
ਮਾਹਿਲਪੁਰ, 22 ਨਵੰਬਰ (ਰਜਿੰਦਰ ਸਿੰਘ)- ਨੌਜਵਾਨਾਂ ਨੂੰ ਫੁੱਟਬਾਲ ਨਾਲ ਜੋੜਨ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਦੇ ਉਦੇਸ਼ ਸੋਨਾਲੀਕਾ ਗਰੁੱਪ ਵੱਲੋਂ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਦੇ ਸਰਪ੍ਰਸਤੀ ਹੇਠ ਮਾਹਿਲਪੁਰ ਫੁੱਟਬਾਲ ਸਟੇਡੀਅਮ ਵਿਖੇ ਜੇ.ਐੱਸ.ਚੌਹਾਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਰਜਨੀਸ਼ ਕੁਮਾਰ ਸੰਧਲ ਹੈੱਡ ਲੀਗਲ ਪਬਲਿਕ ਰਿਲੇਸ਼ਨਜ਼ ਦੀ ਦੇਖ ਰੇਖ ’ਚ 14 ਨਵੰਬਰ ਤੋਂ 27 ਦਸੰਬਰ ਚੱਲ ਰਹੇ ਸੋਨਾਲੀਕਾ ਸੌਕਰ ਲੀਗ ਅੰਡਰ-17 ਦਾ ਆਯੋਜਨ ਕੀਤਾ ਗਿਆ ਜਿਸ ’ਚ ਅੱਠ ਪਿੰਡ ਛਾਉਣੀ ਕਲਾਂ, ਬਜਵਾੜਾ, ਮਾਹਿਲਪੁਰ, ਪੱਟੀ, ਕਾਲੇਵਾਲ ਭਗਤਾਂ, ਮਹਿਨਾ, ਰੁੜਕੀ ਖ਼ਾਸ, ਪੋਸੀ ਦੇ ਖਿਡਾਰੀਆਂ ਨੇ ਭਾਗ ਲਿਆ। ਅੱਜ ਦੂਸਰੇ ਹਫ਼ਤੇ ਮੇਚਾਂ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਉੱਘੇ ਸਮਾਜ ਸੇਵੀ ਤੇ ਕੌਂਸਲਰ ਅਸ਼ੋਕ ਕੁਮਾਰ ਬਿੱਲਾ ਤੇ ਕੋਚ ਅਮਰਪ੍ਰੀਤ ਕੌਰ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਪ੍ਰਧਾਨਗੀ ਵਿਸ਼ਾਲ ਗੁਪਤਾ ਜੁਆਇੰਟ ਜਨਰਲ ਮੈਨੇਜਰ, ਸਮਾਜ ਸੇਵੀ ਵਿਕੀ ਅਗਨੀਹੋਤਰੀ, ਇੰਜੀ.ਤਰਲੋਚਨ ਸਿੰਘ , ਕੌਂਸਲਰ ਬਲਦੇਵ ਸਿੰਘ, ਰਾਜੂ ਜਵਾਲਾ ਮੁਖੀ ਨੇ ਸਾਂਝੇ ਤੌਰ ’ਤੇ ਕੀਤੀ। ਅੱਜ ਕਰਵਾਏ ਲੀਗ ਮੈਚਾਂ ’ਚ ਮਾਹਿਲਪੁਰ ਦੀ ਟੀਮ ਨੇ ਨੇ ਪਿੰਡ ਰੁੜਕੀ ਖ਼ਾਸ ਦੀ ਟੀਮ ਨੂੰ 1-0 ਨਾਲ, ਪੋਸੀ ਦੀ ਟੀਮ ਨੇ ਬਜਰਾਵਰ ਨੂੰ 5-2 ਨਾਲ, ਮਹਿਨਾ ਦੀ ਟੀਮ ਨੇ ਪੱਟੀ 3-0 ਨਾਲ ਨਾਲ ਕੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਮੈਡਮ ਨੇਹਾ ਧੀਮਾਨ, ਅਸ਼ੋਕ ਕਪੂਰ, ਮੈਡਮ ਸ਼ਰੂਤੀ ਕੈਂਥ, ਰਮਨ ਸ਼ਰਮਾ, ਗੌਰਵ ਪਰਾਸ਼ਰ, ਠਾਕੁਰ ਕਰਨ ਮਹਿਤਾ, ਕਮਾਂਟਰ ਹੈਰੀ ਗੋਂਦਪੁਰ ਅਤੇ ਇਲਾਕੇ ਦੇ ਖੇਡ ਪੇ੍ਰਮੀ ਹਾਜ਼ਰ ਸਨ।