02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪੀਰ ਬਾਬਾ ਬੁੱਢਣ ਸ਼ਾਹ ਦੇ ਅਸਥਾਨ ’ਤੇ ਜੋੜ ਮੇਲਾ 16 ਨੂੰ

Ad Position 21
No active advertisement
ਅਜੀਤ ਡੈਸਕ 15-07-2026

ਚੱਬੇਵਾਲ , 14 ਜੁਲਾਈ (ਰਾਜੀਵ ਭਾਰਦਵਾਜ)- ਪਿੰਡ ਖਨੂਰ ਵਿਖੇ ਦਰਬਾਰ ਪੀਰ ਬਾਬਾ ਬੁੱਢਣ ਸ਼ਾਹ ਦੇ ਅਸਥਾਨ ’ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 15-16 ਜੁਲਾਈ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਚਰਨਜੀਤ ਸਿੰਘ ਖਨੂਰ ਨੇ ਦੱਸਿਆ ਕਿ ਸਾਲਾਨਾ ਮੇਲੇ ਦੌਰਾਨ 15 ਜੁਲਾਈ ਨੂੰ ਸਵੇਰੇ 10.30 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਕੱਵਾਲੀਆਂ ਦੁਪਹਿਰ ਇੱਕ ਵਜੇ ਕਰਵਾਈਆਂ ਜਾਣਗੀਆਂ ਅਤੇ ਸ਼ਾਮ ਚਾਰ ਵਜੇ ਚਿਰਾਗ਼ ਰੌਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 16 ਜੁਲਾਈ ਨੂੰ ਸਾਲਾਨਾ ਜੋੜ ਮੇਲੇ ਮੌਕੇ ਦੁਰਗਾ ਰੰਗੀਲਾ ਇੰਟਰਨੈਸ਼ਨਲ ਕਲਾਕਾਰ, ਸੋਹਣ ਸ਼ੰਕਰ, ਕੁਲਵਿੰਦਰ ਕਿੰਦਾ, ਬਲਵਿੰਦਰ ਸੋਨੂੰ, ਸੁਰਿੰਦਰ ਲਾਡੀ, ਸ਼ਿਵ ਕੁਮਾਰ ਸੂਫ਼ੀ ਕੱਵਾਲ ਆਦਮਪੁਰ ਆਦਿ ਕਲਾਕਾਰ ਦਰਬਾਰ ’ਤੇ ਹਾਜ਼ਰੀ ਭਰਨਗੇ । ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਵਿਚ ਦੀਦਾਰ ਸਿੰਘ ਤੇ ਬਲਕਾਰ ਸਿੰਘ ਤੰਬੜ ਬ੍ਰਦਰਜ਼ ਅਮਰੀਕਾ, ਦੀਪ ਇੰਗਲੈਂਡ, ਕਬੀਰ ਇਟਲੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਮੇਟੀ ਨੰਬਰਦਾਰ ਸੋਢੀ ਰਾਮ ਖ਼ਜ਼ਾਨਚੀ, ਸੇਵਾਦਾਰ ਸੇਵਾ ਸਿੰਘ, ਸੰਦੀਪ, ਪ੍ਰਿੰਸੀਪਲ ਸਤਨਾਮ ਸਿੰਘ, ਜੱਸੀ, ਹਨੀ, ਅੰਮ੍ਰਿਤ, ਅਸ਼ੋਕ ਕੁਮਾਰ, ਬਿੰਦਰ, ਦੀਪੀ, ਅਰਮਾਨ, ਸਾਬੀ, ਮਨੂ, ਗੁਰਮੇਲ ਸਿੰਘ ਸਬ ਇੰਸਪੈਕਟਰ, ਰਕੇਸ਼, ਵਿਸ਼ਵ, ਕੈਪਟਨ, ਸਰਪੰਚ ਜਗਤਾਰ ਸਿੰਘ, ਜਸਵੀਰ ਸਿੰਘ ਸੋਢੀ, ਡਾਕਟਰ ਵਿਪਨ ਕੁਮਾਰ, ਭੁੱਲਾ, ਅਵੀ, ਦੀਪਕ, ਨੋਨੀ, ਅਜੇ, ਜਸ਼ਨ, ਤਿੰਦਰੀ, ਸਿੰਦਰੀ, ਸੋਰਵ, ਜੱਸੀ, ਗੁਰਮੇਲ ਸਿੰਘ, ਰੋਬਿਨ, ਰਘਬੀਰ ਸਿੰਘ ਡੀ. ਐੱਸ. ਪੀ. ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਚੋਪੜਾ ਪਰਿਵਾਰ ਵਲੋਂ ਸਵਰਗ ਧਾਮ ਦਸੂਹਾ ਨੂੰ 11000 ਦੀ ਰਾਸ਼ੀ ਦਾਨ ਭੇਟ ਅਗਲੀ ਖ਼ਬਰ ਸਮਰਜੀਤ ਸਿੰਘ ਨੇ ਪੀ.ਐਮ. ਸ੍ਰੀ ਸਰਕਾਰੀ ਸਕੂਲ ਤਲਵਾੜਾ ਵਿਖੇ ਬਤੌਰ ਅੰਗਰੇਜ਼ੀ ਲੈਕਚਰਾਰ ਅਹੁਦਾ ਸੰਭਾਲਿਆ
Ad Position 24
No active advertisement