02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਚੋਪੜਾ ਪਰਿਵਾਰ ਵਲੋਂ ਸਵਰਗ ਧਾਮ ਦਸੂਹਾ ਨੂੰ 11000 ਦੀ ਰਾਸ਼ੀ ਦਾਨ ਭੇਟ

Ad Position 21
No active advertisement
ਅਜੀਤ ਡੈਸਕ 15-07-2026

ਦਸੂਹਾ, 14 ਜੁਲਾਈ (ਭੁੱਲਰ)- ਆਜ਼ਾਦੀ ਘੁਲਾਟੀਏ ਸਵਰਗਵਾਸੀ ਡਾਕਟਰ ਐੱਸ. ਕੇ. ਸ਼ਾਦ ਦੀ ਯਾਦ ਵਿਚ ਪ੍ਰਸਿੱਧ ਸਮਾਜ ਸੇਵੀ ਸੁਮਿਤ ਚੋਪੜਾ ਸਪੁੱਤਰ ਪ੍ਰਿੰਸੀਪਲ ਸਵਤੰਤਰ ਕੁਮਾਰ ਚੋਪੜਾ ਅਤੇ ਸਮੂਹ ਪਰਿਵਾਰ ਵਲੋਂ ਸਵਰਗ ਧਾਮ ਦਸੂਹਾ ਨੂੰ 11000 ਦੀ ਰਾਸ਼ੀ ਦਾਨ ਦਿੱਤੀ ਗਈ। ਇਸ ਮੌਕੇ ਸੁਮਿਤ ਚੋਪੜਾ ਨੇ ਆਪਣੇ ਸੰਬੋਧਨ ਵਿਚ ਦਾਨੀ ਤੇ ਪਤਵੰਤੇ ਸੱਜਣਾਂ ਨੂੰ ਸਵਰਗ ਧਾਮ ਦਸੂਹਾ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਨੇਕ ਉਪਰਾਲੇ ਲਈ ਸਵਰਗ ਧਾਮ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹ ਚੋਪੜਾ ਪਰਿਵਾਰ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਮੌਕੇ ਸਵਰਗ ਧਾਮ ਦਸੂਹਾ ਦੇ ਮੈਨੇਜਰ ਪੁਨੀਤ ਬੱਸੀ, ਐਡਵੋਕੇਟ ਪ੍ਰਧਾਨ ਓਮਕਾਰ ਨਾਥ ਰਲਣ, ਸਕੱਤਰ ਰਮੇਸ਼ ਜਸਵਾਲ, ਆਰਿਆ ਸਮਾਜ ਐਜੂਕੇਸ਼ਨਲ ਅਤੇ ਵੈੱਲਫੇਅਰ ਸੁਸਾਇਟੀ ਦਸੂਹਾ ਦੇ ਪ੍ਰਧਾਨ ਵਿਜੇ ਕੁਮਾਰ ਬੱਸੀ ਐਡਵੋਕੇਟ, ਪ੍ਰਿੰਸੀਪਲ ਸਵਤੰਤਰ ਚੋਪੜਾ, ਊਸ਼ਾ ਰੱਲਣ, ਪ੍ਰਿੰਸੀਪਲ ਜੇ.ਪੀ. ਚੌਹਾਨ, ਰਾਮ ਰਤਨ ਸ਼ਰਮਾ, ਪ੍ਰਿੰਸੀਪਲ ਰਜੇਸ਼ ਗੁਪਤਾ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਵਿਖੇ ਭਾਜਪਾ ਦੀ ਬੈਠਕ ਹੋਈ ਅਗਲੀ ਖ਼ਬਰ ਪੀਰ ਬਾਬਾ ਬੁੱਢਣ ਸ਼ਾਹ ਦੇ ਅਸਥਾਨ ’ਤੇ ਜੋੜ ਮੇਲਾ 16 ਨੂੰ
Ad Position 24
No active advertisement