ਗੜ੍ਹਦੀਵਾਲਾ, 16 ਜੁਲਾਈ (ਚੱਗਰ) -ਵਿਧਾਨ ਸਭਾ ਹਲਕਾ ਉੜਮੁੜ ਤੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਬਣਾਏ ਗਏ ਹਲਕਾ ਇੰਚਾਰਜ ਅਵਤਾਰ ਸਿੰਘ ਸੇਖੋਂ ਦਾ ਅੱਜ ਗੜ੍ਹਦੀਵਾਲਾ ਪਹੁੰਚਣਾ ‘ਤੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਪ੍ਰਾਚੀਨ ਅਤੇ ਇਤਿਹਾਸਿਕ ਦੇਵੀ ਮੰਦਰ ਗੜ੍ਹਦੀਵਾਲਾ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਤੇ ਗੁਰਦੁਆਰਾ ਬਾਬਾ ਅਮਰ ਸਿੰਘ ਬੋਰੀ ਵਾਲੇ ਗੋਂਦਪੁਰ ਵਿਖੇ ਮਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਉਹ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਰਕਲ ਗੜ੍ਹਦੀਵਾਲਾ ਦੇ ਪ੍ਰਧਾਨ ਮਨਿੰਦਰ ਸਿੰਘ ਰੂਪੋਵਾਲ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਖ਼ਾਲਸਾ, ਜ਼ਿਲ੍ਹਾ ਆਗੂ ਮਨਦੀਪ ਸਿੰਘ ਤੱਗੜ, ਨੀਟਾ ਮਾਂਗਾ, ਹਰਜਿੰਦਰ ਸਿੰਘ, ਬਹਾਦਰ ਸਿੰਘ, ਸਰਬਜੀਤ ਸਿੰਘ ਮੱਖਣ, ਤਰਸੇਮ ਸਾਬੀ, ਪ੍ਰਧਾਨ ਲਾਲਾ ਦਾਤਾ, ਮੱਖਣ ਸਿੰਘ, ਜਸਦੀਪ ਸਿੰਘ, ਹਰਪ੍ਰੀਤ, ਗੁਰਵਿੰਦਰ, ਲਖਵੀਰ, ਹਰਮੇਲ, ਅਮਨਪ੍ਰੀਤ ਸਿੰਘ ਅਤਵਾਰਾਪੁਰ, ਹਰਦੀਪ ਅਰਗੋਵਾਲ, ਚਰਨਦੀਪ ਬੁੱਟਰ, ਗੁਰਵਿੰਦਰ, ਲਖਵੀਰ, ਸਰਬਜੀਤ ਡੱਫਰ ਸਮੇਤ ਹੋਰ ਆਗੂ ਹਾਜ਼ਰ ਸਨ।