02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪ੍ਰੀਤ ਇਲੈਕਟ੍ਰੀਕਲ ਦੇ ਨਵੇਂ ਸ਼ੋਅਰੂਮ ਦਾ ਸ਼ੁਭ ਉਦਘਾਟਨ, ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 17-07-2026
ਟਾਂਡਾ ਉੜਮੁੜ, 16 ਜੁਲਾਈ (ਕੁਲਬੀਰ ਸਿੰਘ ਗੁਰਾਇਆ)- ਪ੍ਰੀਤ ਇਲੈਕਟ੍ਰੀਕਲ ਵਲੋਂ ਆਪਣੇ ਨਵੇਂ ਸ਼ੋਰੂਮ ਦਾ ਸ਼ੁੱਭ ਉਦਘਾਟਨ ਧਾਰਮਿਕ ਮਾਹੌਲ ਵਿਚ ਕੀਤਾ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਨ੍ਹਾਂ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਰਿਸ਼ਤੇਦਾਰਾਂ, ਦੋਸਤਾਂ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕਰਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਸ਼ੋਅਰੂਮ ਦੇ ਮਾਲਕ ਅੰਮ੍ਰਿਤਪਾਲ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਦੁਕਾਨ ਪਹਿਲਾ ਸ਼ਿਮਲਾ ਪਹਾੜੀ ਪਾਰਕ ਦੇ ਨਜ਼ਦੀਕ ਸੀ ਅਤੇ ਹੁਣ ਬਦਲ ਕੇ ਹਸਪਤਾਲ ਚੌਂਕ ਨਜ਼ਦੀਕ ਆ ਗਈ ਹੈ। ਉਨ੍ਹਾਂ ਨੇ ਇਸ ਮੌਕੇ ਪਹੁੰਚੀਆਂ ਸਮੂਹ ਸੰਗਤਾਂ, ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਨਵੇਂ ਸ਼ੋਅਰੂਮ ਦੀ ਸ਼ੁਰੂਆਤ ’ਤੇ ਪ੍ਰੀਤ ਇਲੈਕਟ੍ਰੀਕਲ ਦੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਹਰਦੀਪ ਸਿੰਘ ਖੁੱਡਾ, ਪ੍ਰੋਫੈਸਰ ਸਾਹਿਬ ਸਿੰਘ, ਪਰਮਿੰਦਰ ਸਿੰਘ ਪੰਮੀ, ਡਾ. ਅਮੋਲਕ ਸਿੰਘ, ਕੁਲਵੰਤ ਸਿੰਘ, ਐਸ.ਡੀ.ਓ. ਇੰਦਰਪਾਲ ਸਿੰਘ, ਐਸ.ਡੀ.ਓ. ਸੁਖਵੰਤ ਸਿੰਘ, ਸਰਬਜੀਤ ਮੋਮੀ ਆਦਿ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਛਾਉਣੀ ਨਿਹੰਗ ਸਿੰਘਾਂ ’ਚ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਹਲਕਾ ਇੰਚਾਰਜ ਦਾ ਗੜ੍ਹਦੀਵਾਲਾ ਵਿਖੇ ਸਵਾਗਤ
Ad Position 24
No active advertisement