03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਵਿਸ਼ਵ ਪੰਜਾਬੀ ਸਭਿਆਚਾਰਕ ਸੱਥ ਵਲੋਂ ਕੇ.ਐਮ.ਐਸ. ਕਾਲਜ ਦਸੂਹਾ ਵਿਖੇ ਸਮਾਗਮ 31 ਨੂੰ

Ad Position 21
No active advertisement
ਅਜੀਤ ਡੈਸਕ 17-07-2026
ਦਸੂਹਾ, 16 ਜੁਲਾਈ (ਭੁੱਲਰ)- ਵਿਸ਼ਵ ਪੰਜਾਬੀ ਸਭਿਆਚਾਰਕ ਸੱਥ ਵਲੋਂ ਇਸ ਸੰਗੀਤ ਸੰਮੇਲਨ ਦਾ ਪਹਿਲਾ ਅਵਾਰਡ ਸਮਾਗਮ ਕੇ.ਐਮ.ਐਸ. ਕਾਲਜ ਦਸੂਹਾ ਦੇ ਆਡੀਟੋਰੀਅਮ ਵਿਖੇ 31 ਜੁਲਾਈ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹੋਵੇਗਾ। ਬਾਬਾ ਸ਼ਾਮੀ ਸ਼ਾਹ ਦਰਬਾਰ ਕਮੇਟੀ ਦੇ ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ ਨੇ ਦੱਸਿਆ ਕਿ ਦਰਬਾਰ ਕਮੇਟੀ ਬਾਬਾ ਸ਼ਾਮੀ ਸ਼ਾਹ ਵਲੋਂ ਵਿਸ਼ਵ ਪੰਜਾਬੀ ਸਭਿਆਚਾਰਕ ਸੱਥ ਦੇ ਸਹਿਯੋਗ ਨਾਲ 11 ਅਵਾਰਡ ਦਿੱਤੇ ਜਾ ਰਹੇ ਹਨ। ਇਨ੍ਹਾਂ ਵਿਚੋਂ ਚਾਰ ਅਵਾਰਡ ਕੇ.ਐਮ.ਐਸ ਕਾਲਜ ਦਸੂਹਾ ਵਿਖੇ ਮਰਹੂਮ ਪ੍ਰਿੰਸੀਪਲ ਡਾਕਟਰ ਸ਼ਬਨਮ ਕੌਰ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੌਰਾਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਸ਼ਾਸਤਰੀ ਅਵਾਰਡ ਸਾਬਕਾ ਪ੍ਰਿੰਸੀਪਲ ਅਨੀਤਾ ਪਾਲ ਨੂੰ ਮਰਹੂਮ ਪ੍ਰਿੰਸੀਪਲ ਡਾ. ਸ਼ਬਨਮ ਕੌਰ ਐਵਾਰਡ, ਦੂਸਰਾ ਅਵਾਰਡ ਡਾ. ਸਤਵੀਰ ਸਿੰਘ ਨੂੰ ਸਮੇਂ ਦਾ ਹਾਣੀ ਅਵਾਰਡ, ਅਧਿਆਪਕਾ ਬੀਬੀ ਜਸਵੀਰ ਕੌਰ ਗੜੀ, ਤੀਸਰਾ ਅਵਾਰਡ ਅੱਦਬੀ ਵਿਰਾਸਤ ਅਵਾਰਡ ਐਸ.ਡੀ.ਓ. ਅਮਰਜੀਤ ਸਿੰਘ ਕਹਾਣੀਕਾਰ ਮਾਸਟਰ ਲਾਲ ਸਿੰਘ ਤੇ ਚੌਥਾ ਅਵਾਰਡ ਪਿਆਰ ਤੇ ਉਪਹਾਰ ਅਵਾਰਡ ਡਾ. ਵਰਨ ਵਰਮਾਨੀ ਅਤੇ ਦੀਕਸ਼ਾ ਵਰਮਾਨੀ ਫਗਵਾੜਾ ਨੂੰ ਸਾਂਝੇ ਤੌਰ ’ਤੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਸ ਸਮਾਗਮ ਵਿਚ ਪ੍ਰਸਿੱਧ ਸੂਫ਼ੀ ਗਾਇਕ ਸੁਨੀਲ ਡੋਗਰਾ ਗ਼ਜ਼ਲਾਂ ਤੇ ਸੂਫ਼ੀ ਕਲਾਮ ਪੇਸ਼ ਕਰਨਗੇ ਇਸ ਸਮਾਗਮ ਦੇ ਮੁੱਖ ਮਹਿਮਾਨ ਐਮ.ਆਰ.ਸੀ. ਗਰੁੱਪ ਦੇ ਸੀ.ਐਮ.ਡੀ. ਮੁਕੇਸ਼ ਰੰਜਨ ਤੇ ਵਿਜੇ ਮਾਲ ਦਸੂਹਾ ਦੇ ਸੀ.ਐਮ.ਡੀ. ਵਿਜੇ ਕੁਮਾਰ ਸ਼ਰਮਾ ਹੋਣਗੇ। ਉਨ੍ਹਾਂ ਦੱਸਿਆ ਕਿ ਕੇ.ਐਮ.ਐਸ. ਕਾਲਜ ਦੇ ਚੇਅਰਮੈਨ ਚੌਧਰੀ ਕੁਮਾਰ ਸੈਣੀ­ ਪ੍ਰਿੰਸੀਪਲ ਡਾ. ਮਾਨਵ ਸੈਣੀ ਵੱਲੋਂ ਕਾਲਜ ਦੀ ਆਡੀਟੋਰੀਅਮ ਵਿਚ ਇਹ ਪ੍ਰੋਗਰਾਮ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਰਵਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਈ ਖਾਲੜਾ ਦੇ ਕਾਤਲ ਜੇਲ੍ਹੋਂ ਬਾਹਰ ਪਰ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ - ਡਾ. ਜੱਖੂ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਦਾ ਕੈਂਪਸ ਕਲਾ ਦੇ ਖ਼ੂਬਸੂਰਤ ਰੰਗਾਂ ਨਾਲ ਸਜਿਆ
Ad Position 24
No active advertisement