ਕੋਟਫ਼ਤੂਹੀ, 19 ਜੁਲਾਈ (ਅਵਤਾਰ ਸਿੰਘ ਅਟਵਾਲ)- ਪੰਜਾਬ ਸਰਕਾਰ ਦੇ ਵਿਕਾਸ ਦੀ ਹਨੇਰੀ ਵਿਚ ਨਜ਼ਦੀਕੀ ਪਿੰਡ ਠੀਡਾਂ ਤੋ ਕੋਟਫ਼ਤੂਹੀ ਨੂੰ ਆਉਣ ਵਾਲੀ ਸੜਕ ਤੇ ਪਿਛਲੇ ਕੁੱਝ ਮਹੀਨਿਆਂ ਤੋ ਰਿਪੇਅਰ ਕਰਨ ਲਈ ਇਸ ਨੂੰ ਪੁੱਟ ਕੇ ਇਸ ਸੜਕ ਉੱਪਰ ਪੱਥਰ ਦੀ ਪਰਤ ਪਾ ਦਿੱਤੀ ਸੀ ਪਰ ਅੱਜ ਤੱਕ ਇਸ ਸੜਕ ਉੱਪਰ ਲੁੱਕ ਬਜਰੀ ਦੀ ਪਰਤ ਪਾਉਣ ਦੀ ਮਹਿਕਮੇ ਨੇ ਲੋੜ ਨਹੀਂ ਸਮਝੀ, ਲੱਗਦਾ ਇਹ ਸੜਕ ਪੰਜਾਬ ਸਰਕਾਰ ਦੇ ਵਿਕਾਸ ਦੀ ਹਨੇਰੀ ਵਿਚ ਕਿੱਤੇ ਗੁਆਚ ਗਈ ਹੈ ਜਦਕਿ ਪਿੰਡ ਵਾਸੀਆਂ ਨੂੰ ਪਿੰਡੋਂ ਬਾਹਰ ਜਾਣ ਲਈ ਆਸ-ਪਾਸ ਪਿੰਡਾਂ ਵਿਚ ਦੀ ਹੋ ਕੇ ਜਾਣਾ ਪੈ ਰਿਹਾ ਹੈ। ਪਿਛਲੇ ਲੰਬੇ ਸਮੇਂ ਤੋ ਇਸ ਸੜਕ ਦੀ ਖ਼ਰਾਬ ਹਾਲਤ ਕਾਰਨ ਲੋਕ ਪੰਜਾਬ ਜੀ ਮੌਜੂਦਾ ਸਰਕਾਰ ਨੂੰ ਨਿੱਤ ਕੋਸ਼ ਰਹੇ ਹਨ ਪਰ ਦੁੱਖ ਦੀ ਗਲ ਇਹ ਹੈ ਕਿ ਇਸ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਆਗੂ ਪਾਰਟੀ ਦੇ ਨੁਮਾਇੰਦਿਆਂ ਨੂੰ ਮਿਲਦੇ ਜ਼ਰੂਰ ਹਨ, ਪਰ ਕਦੀ ਵੀ ਇਸ ਇਲਾਕੇ ਦੀਆ ਸੜਕਾਂ ਉੱਪਰ ਲੁੱਕ ਬਜਰੀ ਪਾਉਣ ਦੀ ਉਨ੍ਹਾਂ ਨੂੰ ਬੇਨਤੀ ਨਹੀਂ ਕੀਤੀ, ਸਿਰਫ਼ ਫ਼ੋਟੋ ਖਿਚਵਾਉਣ ਲਈ ਕਾਹਲੇ ਰਹਿੰਦੇ ਨੇ। ਜਦਕਿ ਇਸ ਇਲਾਕੇ ਵਿਚ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਜੋ ਸੜਕਾਂ ਦਾ ਕੰਮ ਕੀਤਾ ਉਨ੍ਹਾਂ ਵੀ ਇਸ ਵਿਚ ਆਪਣੀ ਪੂਰੀ ਜ਼ਿੰਮੇਵਾਰੀ ਨਹੀਂ ਨਿਭਾਈ, ਉਹ ਸਿਰਫ਼ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚਾਪਲੂਸੀ ਕਰਦੇ ਵਿਖਾਈ ਦਿੰਦੇ ਹਨ ਪਰ ਦੁੱਖ ਦੀ ਗਲ ਇਹ ਹੈ, ਕਿ ਬਰਸਾਤ ਦਾ ਮੌਸਮ ਵਿਚ ਹੁਣ ਇਸ ਸੜਕ ਉੱਪਰ ਲੁੱਕ ਬਜਰੀ ਦੀ ਪਰਤ ਪਾਉਣੀ ਵੀ ਬਹੁਤ ਮੁਸ਼ਕਿਲ ਹੋ ਜਾਵੇਗੀ। ਇਸ ਸੜਕ ਉੱਪਰ ਪੱਥਰ ਖਿੱਲਰੇ ਹੋਏ ਹਨ, ਸੜਕ ਸਦਾ ਬਹੁਤ ਮੰਦਾ ਹਾਲ ਹੋਣ ਕਰ ਕੇ ਪੱਥਰ ਥਾਂ-ਥਾਂ ਤੋ ਉੱਖੜ ਜਾਣ ਕਰ ਕੇ ਗੱਡੀਆਂ ਦੇ ਟਾਇਰਾਂ ਦਾ ਨੁਕਸਾਨ ਹੋਣ ਨਾਲ ਦੋ ਪਹੀਆ ਵਾਹਨ ਵੀ ਇਸ ਸੜਕ ਉੱਪਰ ਹਾਦਸੇ ਦੇ ਸ਼ਿਕਾਰ ਹੋ ਰਹੇ ਹਨ। ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੰਜਾਬ ਸਰਕਾਰ ਤੇ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਤੋ ਇਨ੍ਹਾਂ ਸੜਕਾਂ ਉੱਪਰ ਜਲਦੀ ਤੋ ਜਲਦੀ ਲੁੱਕ ਬਜਰੀ ਦੀ ਪਰਤ ਪਾਉਣ ਦੀ ਮੰਗ ਕੀਤੀ ਹੈ।
ਪਿੰਡ ਠੀਡਾਂ ਵਾਲੀ ਸੜਕ ’ਤੇ ਪਾਏ ਵੱਟੇ ਖਿੱਲਰੇ, ਸੜਕ ਦਾ ਮੰਦਾ ਹਾਲ
ਅਜੀਤ ਡੈਸਕ
20-07-2026