02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕ੍ਰਿਕਟ ਟੂਰਨਾਮੈਂਟ ’ਚ ਮੁਕੇਰੀਆਂ ਕਲੱਬ ਨੇ ਬੁੱਟਰ ਕਲੱਬ ਗੜ੍ਹਦੀਵਾਲਾ ਨੂੰ ਹਰਾਇਆ

Ad Position 21
No active advertisement
ਅਜੀਤ ਡੈਸਕ 21-07-2026

ਗੜ੍ਹਦੀਵਾਲਾ, 20 ਜੁਲਾਈ (ਚੱਗਰ)-ਗੁਰੂਦੇਵ ਸਪੋਰਟਸ ਕਲੱਬ ਗੜ੍ਹਦੀਵਾਲਾ ਅਤੇ ਬੁੱਟਰ ਕਲੱਬ ਗੜ੍ਹਦੀਵਾਲਾ ਦੇ ਵਿਸ਼ੇਸ਼ ਉਪਰਾਲੇ ਸਦਕਾ ਆਰਮੀ ਗਰਾਉਂਡ ਗੜ੍ਹਦੀਵਾਲਾ ਵਿਖੇ ਆਲ ਓਪਨ ਲੈਦਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦੌਰਾਨ ਫਾਈਨਲ ਮੈਚ ਵਿਚ ਮੁਕੇਰੀਆਂ ਕਲੱਬ ਨੇ ਬੁੱਟਰ ਕਲੱਬ ਗੜ੍ਹਦੀਵਾਲਾ ਨੂੰ 72 ਦੌੜਾਂ ਨਾਲ ਹਰਾਇਆ। ਕਲੱਬ ਵਲੋਂ ਜੇਤੂ ਟੀਮ ਨੂੰ 31 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਅਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰ. ਡਾ. ਜਸਪਾਲ ਸਿੰਘ ਖਾਲਸਾ ਕਾਲਜ ਗੜ੍ਹਦੀਵਾਲਾ, ਪ੍ਰਿੰ. ਰੁਪਿੰਦਰਜੀਤ ਸਿੰਘ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਦੀਵਾਲਾ, ਹਰਮਿੰਦਰ ਸਿੰਘ ਹੁਸ਼ਿਆਰਪੁਰ, ਸਾਬਕਾ ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ ਢੋਲੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਲੇਖਕ ਤੇ ਸਾਇੰਸ ਅਧਿਆਪਕ ਗੁਰਪ੍ਰੀਤ ਪ੍ਰੀਤ ਹੈਪੀ ਸਹੋਤਾ ਵੱਲੋਂ ਨਿਭਾਈ ਗਈ। ਇਸ ਮੌਕੇ ਯੋਗਰਾਜ, ਲੱਕੀ ਸ਼ਰਮਾ, ਵਿਨੋਦ ਸ਼ਰਮਾ, ਪਰਵਾਨਾ, ਅਚਿਨ ਸ਼ਰਮਾ, ਰੋਹਿਤ ਕੌਸਲ ਬੈਂਕ ਮੈਨੇਜਰ ਤੇ ਚੇਅਰਮੈਨ ਐਚ. ਆਰ. ਕੇ. ਇੰਟਰਨੈਸ਼ਨਲ ਸਕੂਲ ਗੜ੍ਹਦੀਵਾਲਾ, ਅਮਨ ਸ਼ਰਮਾ, ਗੋਪੀ ਰੰਗੀਲਾ, ਸਰਬਜੀਤ ਸਿੰਘ, ਸੁਭਾਸ਼ ਸ਼ਰਮਾ, ਮਨੋਜ ਸ਼ਰਮਾ, ਵਿਕਾਸ ਕੁਮਾਰ, ਰਾਮ ਦਾਸ ਸ਼ਰਮਾ, ਪ੍ਰਿੰ: ਅਮਿੱਤ ਠਾਕੁਰ, ਸੋਨੂੰ ਬੁੱਟਰ, ਭਾਰਤ ਭੂਸ਼ਣ, ਪ੍ਰੋਫੈਸਰ ਸੁਖਵਿੰਦਰ ਕੁਮਾਰ, ਵਿਸ਼ਾਲ ਸ਼ਰਮਾ ਤਾਂਇਕਵਾਂਡੋ ਅਕੈਡਮੀ ਆਦਿ ਸਮੇਤ ਸਮੂਹ ਕਲੱਬ ਮੈਂਬਰ ਤੇ ਖੇਡ ਪ੍ਰੇਮੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਡੇਰਾ ਸ਼ੇਰਪੁਰ ਕੱਲਰਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਪੱਧਰੀ ਜਾਗਰੂਕਤਾ ਕੈਂਪ ਲਗਾਇਆ
Ad Position 24
No active advertisement