02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਡੇਰਾ ਸ਼ੇਰਪੁਰ ਕੱਲਰਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 21-07-2026

ਮਾਹਿਲਪੁਰ, 20 ਜੁਲਾਈ (ਰਜਿੰਦਰ ਸਿੰਘ)- ਡੇਰਾ ਸ਼ੇਰਪੁਰ ਕਲਰਾ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਐਸ.ਐਮ.ਓ. ਮਾਹਿਲਪੁਰ ਡਾ.ਜਸਵੰਤ ਸਿੰਘ ਥਿੰਦ ਦੀ ਅਗਵਾਈ ਹੇਠ ਡਾ.ਬਲਜਿੰਦਰ ਕੁਮਾਰ ਦੇ ਦੇਖ-ਰੇਖ ‘ਚ ਅਪਥਾਲਮਿਕ ਅਫ਼ਸਰ ਪਰਮਿੰਦਰ ਸਿੰਘ, ਸਰਵਣ ਸਿੰਘ ਨੇ ਅੱਖਾਂ ਤੇ ਜਨਰਲ ਮੈਡੀਕਲ ਚੈੱਕਅਪ ਕੈਪ ਲਗਾਇਆ ਜਿਸ ਦਾ ਉਦਘਾਟਨ ਡੇਰਾ ਮੁਖੀ ਸੰਤ ਰਾਮੇਸ਼ ਦਾਸ ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਹਲਕਾ ਵਿਧਾਇਕ ਡਾ. ਇਸ਼ਾਂਕ ਕੁਮਾਰ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਪਰਮਿੰਦਰ ਸਿੰਘ ਅੱਖਾਂ ਦਾ ਚੈੱਕਅਪ ਕਰਕੇ ਐਨਕਾਂ ਦੇ ਨੰਬਰ ਦਿੱਤੇ ਅਤੇ ਡਾ.ਬਲਜਿੰਦਰ ਕੁਮਾਰ ਨੇ 300 ਦੇ ਕਰੀਬ ਮਰੀਜ਼ਾ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਵਿਧਾਇਕ ਡਾ. ਇਸ਼ਾਂਕ ਕੁਮਾਰ, ਸੰਤ ਰਮੇਸ਼ ਦਾਸ, ਸਰਪੰਚ ਕੁਲਦੀਪ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿਚ ਨਜ਼ਰ ਕਮਜ਼ੋਰ ਵਾਲੇ 100 ਤੋਂ ਵੱਧ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜੀਆਂ ਐਨਕਾਂ ਵੰਡੀਆਂ ਗਈਆਂ। ਇਸ ਮੌਕੇ ਸਰਜਨ ਡਾ. ਬਲਜਿੰਦਰ ਕੁਮਾਰ ਨੇ ਹਰਨੀਆ, ਗਾਲਬਲੈਡਰ, ਪਿੱਤੇ ਦੀਆ ਪਥਰੀਆਂ ਤੇ ਸਰਜਨ ਸੰਬੰਧੀ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮਾਹਿਲਪੁਰ ਰੈਫ਼ਰ ਕੀਤਾ ਜਿੱਥੇ ਆਪ੍ਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਸਰਵਣ ਸਿੰਘ ਵਲੋਂ 100 ਤੋਂ ਵੱਧ ਮਰੀਜ਼ਾਂ ਦਾ ਬਲੱਡ, ਸ਼ੂਗਰ ਤੇ ਖੂਨ ਦੀ ਮਾਤਰਾ ਚੈੱਕ ਕੀਤੀ। ਇਸ ਮੌਕੇ ਸੰਤਾਂ ਵੱਲੋਂ ਵਿਧਾਇਕ ਡਾ. ਇਸ਼ਾਂਕ ਕੁਮਾਰ, ਡਾ. ਬਲਜਿੰਦਰ ਕੁਮਾਰ, ਡਾ. ਪਰਮਿੰਦਰ ਸਿੰਘ ਤੇ ਸਰਵਣ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਭਜਨ ਸਿੰਘ, ਮਨਦੀਪ ਸਿੰਘ, ਸਰਬਜੀਤ ਕੌਰ, ਸੁਰਜੀਤ ਕੌਰ ਅਤੇ ਪਿੰਡ ਦਿਲਬਾਗ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਜ਼ਦੂਰਾਂ ਤੇ ਕਿਸਾਨਾਂ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਰਖਾਸਤ ਕਰਨ ਦੀ ਮੰਗ ਰਾਸ਼ਟਰਪਤੀ ਦੇ ਨਾਂਅ... ਅਗਲੀ ਖ਼ਬਰ ਕ੍ਰਿਕਟ ਟੂਰਨਾਮੈਂਟ ’ਚ ਮੁਕੇਰੀਆਂ ਕਲੱਬ ਨੇ ਬੁੱਟਰ ਕਲੱਬ ਗੜ੍ਹਦੀਵਾਲਾ ਨੂੰ ਹਰਾਇਆ
Ad Position 24
No active advertisement