02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਮਜ਼ਦੂਰਾਂ ਤੇ ਕਿਸਾਨਾਂ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਰਖਾਸਤ ਕਰਨ ਦੀ ਮੰਗ ਰਾਸ਼ਟਰਪਤੀ ਦੇ ਨਾਂਅ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 21-07-2026
ਨਾਰਾਇਣਗੜ੍ਹ, 20 ਜੁਲਾਈ (ਪੀ. ਸਿੰਘ)-ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਅਤੇ ਨੌਜਵਾਨ ਅੰਦੋਲਨ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਸੀ. ਆਈ. ਟੀ. ਯੂ. ਦੇ ਸੂਬਾ ਸਕੱਤਰ ਸਤੀਸ਼ ਸੇਠੀ ਤੇ ਰਮੇਸ਼ ਨੰਹੇੜਾ, ਭਾਰਤੀ ਕਿਸਾਨ ਯੂਨਿਅਨ ਟਿਕੈਤ ਦੇ ਯੁਵਾ ਸੂਬਾ ਪ੍ਰਧਾਨ ਚਮਨ ਗੁੱਜਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਦੀ ਅਗਵਾਈ ’ਚ ਸੈਂਕੜੇ ਵਰਕਰਾਂ ਨੇ ਭਾਰੀ ਮੀਂਹ ਦੇ ਵਿਚਕਾਰ ਅੱਜ ਐਸ. ਡੀ. ਐਮ. ਦਫ਼ਤਰ ਵਿਖੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀ. ਆਈ. ਟੀ. ਯੂ. ਆਗੂ ਸੇਠੀ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਸਰਕਾਰ ਨੇ ਸੰਸਦ ਮਾਰਚ ਦੌਰਾਨ ਵਿਦਿਆਰਥੀਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਆਪਣੀ ਸਰਕਾਰ ਦੇ ਕਫ਼ਨ ’ਚ ਆਖਰੀ ਕਿੱਲ ਠੋਕ ਦਿੱਤੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਨੂੰ ਇਕ ਮੰਗ ਪੱਤਰ ਸੌਂਪਿਆ, ਜਿਸ ਦੌਰਾਨ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੀ ਰਿਹਾਈ, ਕਾਗਜ਼ ਚੋਰ - ਗੱਦੀ ਛੱਡੋ ਅਤੇ ਧਰਮਿੰਦਰ ਪ੍ਰਧਾਨ ਅਸਤੀਫਾ ਦੇਣ ਦੇ ਉੱਚੇ ਨਾਅਰੇ ਲਗਾਏ ਗਏ। ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ ਦੀ ਪੂਰੀ ਤਰ੍ਹਾਂ ਅਸਫਲਤਾ ਅਤੇ ਢਾਂਚਾਗਤ ਭ੍ਰਿਸ਼ਟਾਚਾਰ ਨੀਟ ਸਮੇਤ ਵਾਰ-ਵਾਰ ਪੇਪਰ ਲੀਕ ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੁਆਰਾ ਸੰਚਾਲਿਤ ਸਿੱਖਿਆ ਦੇ ਵਪਾਰੀਕਰਨ ਅਤੇ ਕੇਂਦਰੀਕਰਨ ਨੇ ਦੇਸ਼ ਭਰ ਦੇ ਕਰੋੜਾਂ ਵਿਦਿਆਰਥੀਆਂ ਅਤੇ ਨੌਕਰੀ ਲੱਭਣ ਵਾਲਿਆਂ ਦੀਆਂ ਇੱਛਾਵਾਂ ਨੂੰ ਸਮੂਹਿਕ ਤੌਰ ’ਤੇ ਚਕਨਾਚੂਰ ਕਰ ਦਿੱਤਾ ਹੈ। ਮੰਗ ਪੱਤਰ ਵਿਚ ਕੇਂਦਰੀ ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਕਰਨ, ਨੈਸ਼ਨਲ ਟੈਸਟਿੰਗ ਏਜੰਸੀ ਨੂੰ ਰੱਦ ਕਰਨ ਅਤੇ ਕੇਂਦਰੀ ਅਤੇ ਰਾਜ ਪੱਧਰ ’ਤੇ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਲਈ ਇਕ ਪਾਰਦਰਸ਼ੀ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮਾਣਯੋਗ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਗਈ ਕਿ ਉਹ ਸਿੱਖਿਆ ਪ੍ਰਣਾਲੀ ਦੇ ਵਿਗਿਆਨਕ, ਧਰਮ ਨਿਰਪੱਖ ਅਤੇ ਸੰਘੀ ਚਰਿੱਤਰ ਦੀ ਰੱਖਿਆ ਲਈ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਸ ਮਾਮਲੇ ਵਿਚ ਤੁਰੰਤ ਦਖਲ ਦੇਣ। ਇਸ ਮੌਕੇ ਸੀ. ਪੀ. ਆਈ. (ਐਮ) ਦੇ ਵਰਕਰ ਸਤਪਾਲ ਰਾਣਾ ਤੇ ਟੇਕ ਚੰਦ ਬੇਰਖੇੜੀ, ਕਾਂਗਰਸੀ ਵਰਕਰ ਸੰਜੀਵ ਨਹਿਰਾ ਤੇ ਰਾਕੇਸ਼ ਰੌਂਤਾ ਪੰਜਲਾਸਾ, ਸੀਟੂ ਤੋਂ ਬੀਰ ਸਿੰਘ ਤੇ ਸਿਕੰਦਰ, ਕਿਸਾਨ ਆਗੂ ਕਰਮਵੀਰ ਤੁਰਕਾ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਤੋਂ ਰਾਮ ਨਾਥ ਧੀਮਾਨ, ਵਿਦਿਆਰਥੀ ਸਾਹਿਲ ਕ੍ਰਿਸ਼ਨਾ ਓਝਾ ਆਦਿ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਜਨਵਾਦੀ ਮਹਿਲਾ ਸਮਿਤੀ ਨੇ ਕਰਵਾਈ ਜ਼ਿਲ੍ਹਾ ਕਾਨਫਰੰਸ ਅਗਲੀ ਖ਼ਬਰ ਡੇਰਾ ਸ਼ੇਰਪੁਰ ਕੱਲਰਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24
No active advertisement