11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜ਼ਿਲ੍ਹਾ ਕਾਂਗਰਸ ਨੇ ਵਿਦਿਆਰਥੀਆਂ ਦੇ ਸੰਘਰਸ਼ ਅਤੇ ਸ਼ਹੀਦੀ ਨੂੰ ਸਮਰਪਿਤ ਕੱਢਿਆ ਮਾਰਚ

Ad Position 21
No active advertisement
ਅਜੀਤ ਡੈਸਕ 27-07-2026

ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਨੌਜਵਾਨਾਂ ਦੀ ਜਿੱਤ-ਐਡ. ਗਿਲਜੀਆਂ
ਹੁਸ਼ਿਆਰਪੁਰ, 26 ਜੁਲਾਈ (ਨਰਿੰਦਰ ਸਿੰਘ ਬੱਡਲਾ)-ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਦੀ ਅਗਵਾਈ ’ਚ ਨੀਟ ਪੇਪਰ ਘੋਟਾਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਦੇ ਵਿਦਿਆਰਥੀਆਂ ਦੇ ਸੰਘਰਸ਼ ਅਤੇ ਸ਼ਹੀਦੀ ਨੂੰ ਸਮਰਪਿਤ ਸ਼ਰਧਾ ਮਾਰਚ ਕੱਢਿਆ ਗਿਆ। ਇਸ ਮੌਕੇ ਦਲਜੀਤ ਸਿੰਘ ਗਿਲਜੀਆਂ ਨੇ ਕਿਹਾ ਕਿ ਪੂਰੇ ਦੇਸ਼ ’ਚ ਮੋਦੀ ਸਰਕਾਰ ਵਿਰੁੱਧ ਨੌਜਵਾਨਾਂ ਨੇ ਲਗਾਤਾਰ ਸੰਘਰਸ਼ ਅਤੇ ਅੰਦੋਲਨ ਕੀਤਾ ਕਿਉਂਕਿ ਮੋਦੀ ਸਰਕਾਰ ਦੀ ਸਾਜ਼ਿਸ਼ ਦੀ ਵਜਾ ਕਰਕੇ ਹੀ ਕਈ ਵਿਦਿਆਰਥੀਆਂ ਨੇ ਦੁਖੀ ਤੇ ਮਜਬੂਰ ਹੋ ਕੇ ਖ਼ੁਦਕੁਸ਼ੀ ਕੀਤੀ। ਇਸ ਨੀਟ ਘੋਟਾਲੇ ਤੋਂ ਬਾਅਦ ਦੇਸ਼ ਭਰ ’ਚ ਮੋਦੀ ਸਰਕਾਰ ਦੇ ਵਿਰੁੱਧ ਰੱਜ ਕੇ ਗ਼ੁੱਸਾ ਹੈ ਕਿਉਂਕਿ ਹਜ਼ਾਰਾਂ ਬੱਚਿਆਂ ਦਾ ਭਵਿੱਖ ਇਸ ਘੋਟਾਲੇ ਕਰਕੇ ਗਰਦਿਸ਼ ’ਚ ਆ ਗਿਆ ਹੈ। ਇਸ ਮੌਕੇ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਦੇਸ਼ ਭਰ ਵਿਚ ਸੰਘਰਸ਼ ਦਾ ਬਿਗਲ ਵਜਾਇਆ, ਜਿਨ੍ਹਾਂ ਵਿਦਿਆਰਥੀਆਂ ਨੇ ਜੰਤਰ-ਮੰਤਰ ਵਿਖੇ ਮੋਦੀ ਸਰਕਾਰ ਦੇ ਜ਼ੁਲਮ ਸਹੇ ਅਤੇ ਜਿਨ੍ਹਾਂ ਨੇ ਜਾਨ ਗੁਆਈ। ਉਨ੍ਹਾਂ ਸਭ ਦੇ ਸੰਘਰਸ਼ ਕਰਕੇ ਹੀ ਇਸ ਹੰਕਾਰੀ ਅਤੇ ਤਾਨਾਸ਼ਾਹ ਮੋਦੀ ਸਰਕਾਰ ਦੇ ਮੰਤਰੀ ਧਰਮਿੰਦਰ ਪ੍ਰਧਾਨ ਨੇ ਅਸਤੀਫ਼ਾ ਦਿੱਤਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ , ਸਾਬਕਾ ਵਿਧਾਇਕ ਇੰਦੂ ਬਾਲਾ, ਐਡ. ਰਣਜੀਤ ਕੁਮਾਰ ਹਲਕਾ ਇੰਚਾਰਜ ਚੱਬੇਵਾਲ, ਅਮਰਪ੍ਰੀਤ ਸਿੰਘ ਮਿੰਟੂ ਲਾਲੀ, ਐਡ. ਰੋਹਿਤ ਜੋਸ਼ੀ ਡੇਲੀਗੇਟ ਪੰਜਾਬ ਕਾਂਗਰਸ, ਸੀਨੀਅਰ ਆਗੂ ਯਾਮੀਨੀ ਗੋਮਰ, ਅਮਰਪਾਲ ਕਾਕਾ ਸਰਾਂ, ਰਜਨੀਸ਼ ਟੰਡਨ, ਅਸ਼ੋਕ ਸ਼ਰਮਾ, ਅਸ਼ਵਨੀ ਸ਼ਰਮਾ, ਪ੍ਰੀਤ ਕਲਸੀ, ਬਿੰਦੂ ਭੂਮਲਾ, ਗੁਰਦੀਪ ਕਟੋਚ, ਮੁਨੀਸ਼ ਚੱਢਾ, ਨੋਨੂ ਓਹਰੀ ਪ੍ਰਧਾਨ, ਨਵਾਬ ਪਹਿਲਵਾਨ, ਗੁਰਸੇਵਕ ਮਾਰਸ਼ਲ, ਗੋਲਡੀ ਕਲਿਆਣਪੁਰ, ਗੁਰਪ੍ਰੀਤ ਕੌਰ, ਅਮਰੀਕ ਚੌਹਾਨ ਸਮੇਤ ਹੋਰ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ- ਸਰਬਜੀਤ ਸਿੰਘ ਮੋਮੀ ਅਗਲੀ ਖ਼ਬਰ ਕਾਰਗਿਲ ਦੇ ਵੀਰ ਸ਼ਹੀਦਾਂ ਦਾ ਬਲੀਦਾਨ ਦੇਸ਼ ਵਾਸੀਆਂ ਲਈ ਪ੍ਰੇਰਨਾਸਰੋਤ : ਬ੍ਰਹਮ ਸ਼ੰਕਰ ਜਿੰਪਾ
Ad Position 24