ਤਲਵਾੜਾ, 26 ਜੁਲਾਈ (ਮਹਿਤਾ)- ਦਾਤਾਰਪੁਰ ਵਿਖੇ ਨਵੇਂ ਬਣੇ ਸਟੇਡੀਅਮ ਦਾ ਉਦਘਾਟਨ ਸ੍ਰੀ 1008 ਮਹੰਤ ਰਮੇਸ ਦਾਸ ਸ਼ਾਸਤਰੀ ਅਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਕੀਤਾ ਗਿਆ। ਸਟੇਡੀਅਮ ਵਿਖੇ ਪਹੁੰਚਣ ਤੇ ਚੇਅਰਮੈਨ ਬੌਬੀ ਕੌਸ਼ਲ ਤੇ ਸਰਪੰਚ ਰੱਕੜੀ (ਦਾਤਾਰਪੁਰ) ਸ੍ਰੀਮਤੀ ਕੁਸੂਮ ਸ਼ਰਮਾ ਵਲੋਂ ਮਹੰਤ ਰਮੇਸ਼ ਦਾਸ ਅਤੇ ਵਿਧਾਇਕ ਘੁੰਮਣ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਵਿਧਾਇਕ ਐਡ. ਘੁੰਮਣ ਨੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਸ਼ੀਰਵਾਦ ਨਾਲ ਦਸੂਹਾ ਹਲਕੇ ’ਚ 20 ਸਟੇਡੀਅਮ ਬਣ ਚੁੱਕੇ ਹਨ ਅਤੇ ਕਰੀਬ 40 ਸਟੇਡੀਅਮ ਹੋਰ ਬਣ ਰਹੇ ਹਨ। ਸਰਕਾਰ ਦਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡਾ ਉਪਰਾਲਾ ਹੈ। ਸਰਪੰਚ ਕੁਸੂਮ ਸ਼ਰਮਾ ਵਲੋਂ ਸਮੂਹ ਸੰਗਤ ਅਤੇ ਸਰਕਾਰ ਦਾ ਸਟੇਡੀਅਮ ਦੀ ਉਸਾਰੀ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਐਡ. ਘੁੰਮਣ ਨੇ ਕਿਹਾ ਕਿ ਦਾਤਾਰਪੁਰ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਹ ਸਟੇਡੀਅਮ ਬ੍ਰਹਮਲੀਨ ਮਹੰਤ ਰਾਮ ਪ੍ਰਕਾਸ਼ ਦਾਸ ਜੀ ਦੇ ਨਾਂਅ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਾਤਾਰਪੁਰ ਨੂੰ ਜਲਦ ਹੀ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਵੇਗੀ। ਇਸ ਸਮੇਂ ਸਵਾਮੀ ਬਿਕਰਮ ਦੇਵ, ਸਾਬਕਾ ਸਰਪੰਚ ਪ੍ਰਭਾਤ ਹੈਪੀ, ਚੇਅਰਮੈਨ ਬੌਬੀ ਕੌਸ਼ਲ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ ਕੰਵਰ, ਅਰੁਣ ਕਸ਼ਯਪ, ਬਲਾਕ ਪ੍ਰਧਾਨ ਪ੍ਰਤੀਸ਼ ਜੇਬੂ, ਮਹੰਤ ਰਾਮੇਸ਼ਵਰ, ਸਰਪੰਚ ਕੁਸੂਮ ਸ਼ਰਮਾ, ਅਜੈ ਕੁਮਾਰ ਮਾਸਟਰ ਵਿਜੈ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਅਨਿਲ ਕੇਸ਼ਵ ਟੋਨੀ, ਪਿ੍ਰੰ. ਰਾਜੇਸ਼ ਠਾਕੁਰ, ਡਾ. ਸਤਪਾਲ ਸ਼ਾਸਤਰੀ ਸ਼ੰਭੂ ਦੱਤ, ਧਰਮਵੀਰ ਸ਼ਰਮਾ, ਸ਼ਿਵ ਦੱਤ ਪੱਲੀ, ਨੀਲਕਮਲ ਸੰਧੂ ਮਹਿਲਾ ਮੰਡਲ ਪ੍ਰਧਾਨ ਨਗਰ ਆਦਿ ਤੋਂ ਇਲਾਵਾ ਖੇਤਰ ਦੇ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪੰਚ, ਸਰਪੰਚ ਅਤੇ ਵੱਡੀ ਗਿਣਤੀ ’ਚ ਦਾਤਾਰਪੁਰ ਖੇਤਰ ਨਿਵਾਸੀ ਹਾਜ਼ਰ ਸਨ।
ਦਾਤਾਰਪੁਰ ਵਿਖੇ ਨਵੇਂ ਬਣੇ ਸਟੇਡੀਅਮ ਦਾ ਮਹੰਤ ਰਮੇਸ਼ ਦਾਸ ਤੇ ਵਿਧਾਇਕ ਘੁੰਮਣ ਵਲੋਂ ਉਦਘਾਟਨ
ਅਜੀਤ ਡੈਸਕ
27-07-2026