11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

"ਪਸ਼ੂਆਂ ਦੇ ਚਾਰੇ ਦੀ ਪਹਿਲੀ ਮਾਲ ਗੱਡੀ ਨਵਾਂਸ਼ਹਿਰ ਤੋਂ ਅਨੰਤਨਾਗ ਲਈ ਰਵਾਨਾ

ਜਲੰਧਰ, 11 ਅਗਸਤ (ਦਵਿੰਦਰ) - ਫ਼ਿਰੋਜ਼ਪੁਰ ਡਿਵੀਜ਼ਨ ਨੇ 11 ਅਗਸਤ, ਨਵਾਂਸ਼ਹਿਰ ਦੋਆਬਾ (ਪੰਜਾਬ) ਤੋਂ ਅਨੰਤਨਾਗ (ਜੰਮੂ ਅਤੇ ਕਸ਼ਮੀਰ) ਤੱਕ ਪਸ਼ੂਆਂ ਦੇ ਚਾਰੇ ਦੀ ਪਹਿਲੀ ਮਾਲ ਗੱਡੀ ਸਫਲਤਾਪੂਰਵਕ ਲੋਡ ਅਤੇ ਡਿਸਪੈਚ ਕਰਕੇ ਮਾਲ ਢੋਆ-ਢੁਆਈ ਵਿਚ ਇਕ ਮਹੱਤਵਪੂਰਨ...

Ad Position 21
No active advertisement
ਅਜੀਤ ਡੈਸਕ 11-08-2026

ਜਲੰਧਰ, 11 ਅਗਸਤ (ਦਵਿੰਦਰ) - ਫ਼ਿਰੋਜ਼ਪੁਰ ਡਿਵੀਜ਼ਨ ਨੇ 11 ਅਗਸਤ,  ਨਵਾਂਸ਼ਹਿਰ ਦੋਆਬਾ (ਪੰਜਾਬ) ਤੋਂ ਅਨੰਤਨਾਗ (ਜੰਮੂ ਅਤੇ ਕਸ਼ਮੀਰ) ਤੱਕ ਪਸ਼ੂਆਂ ਦੇ ਚਾਰੇ ਦੀ ਪਹਿਲੀ ਮਾਲ ਗੱਡੀ ਸਫਲਤਾਪੂਰਵਕ ਲੋਡ ਅਤੇ ਡਿਸਪੈਚ ਕਰਕੇ ਮਾਲ ਢੋਆ-ਢੁਆਈ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ  ਹੈ। ਇਹ ਪ੍ਰਾਪਤੀ ਨਾ ਸਿਰਫ਼ ਪਸ਼ੂਆਂ ਦੇ ਚਾਰੇ ਦੇ ਖੇਤਰ ਵਿੱਚ ਡਿਵੀਜ਼ਨ ਦੀ ਵਪਾਰਕ ਸਫਲਤਾ ਦਾ ਪ੍ਰਤੀਕ ਹੈ ਬਲਕਿ ਭਾਰਤੀ ਰੇਲਵੇ ਵਿਚ ਗਾਹਕਾਂ ਦੇ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ।
ਡਿਵੀਜ਼ਨਲ ਰੇਲਵੇ ਮੈਨੇਜਰ, ਸੰਜੀਵ ਕੁਮਾਰ ਦੀ ਅਗਵਾਈ ਹੇਠ, ਫ਼ਿਰੋਜ਼ਪੁਰ ਡਿਵੀਜ਼ਨ ਦੀ ਵਪਾਰ ਵਿਕਾਸ ਇਕਾਈ ਨੇ ਵਪਾਰ ਅਤੇ ਉਦਯੋਗ ਭਾਈਚਾਰੇ ਨਾਲ ਨਿਯਮਤ ਸੰਪਰਕ ਬਣਾਈ ਰੱਖਿਆ ਹੈ ਅਤੇ ਸੜਕ ਆਵਾਜਾਈ ਤੋਂ ਰੇਲ ਤੱਕ ਮਾਲ ਨੂੰ ਆਕਰਸ਼ਿਤ ਕੀਤਾ ਹੈ। ਭਾਰਤੀ ਰੇਲਵੇ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਮਾਲ ਰਿਆਇਤਾਂ ਅਤੇ ਇਕ ਕੋਚ ਲਈ ਵੀ ਬੁਕਿੰਗ ਸਹੂਲਤ ਵਪਾਰੀਆਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ, ਛੋਟੇ ਅਤੇ ਦਰਮਿਆਨੇ ਆਕਾਰ ਦੇ ਵਪਾਰੀ ਵੀ ਸਮੂਹ ਬਣਾ ਕੇ ਅਤੇ ਆਪਣੇ ਸਾਮਾਨ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਕੇ ਟੁਕੜੇ ਵਾਲੀ ਆਵਾਜਾਈ ਪ੍ਰਣਾਲੀ ਤੋਂ ਲਾਭ ਉਠਾ ਰਹੇ ਹਨ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਮਾਲ, ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਡਿਵੀਜ਼ਨ ਦਾ ਮਾਲੀਆ ਵਧੇਗਾ ਸਗੋਂ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੁਆਰਾ ਮੱਸੇ ਰੰਘੜ ਨੂੰ ਸੋਧਣ ਦੀ ਯਾਦ ’ਚ ਸਮਾਗਮ ਅਗਲੀ ਖ਼ਬਰ ਜਲੰਧਰ : ਮੇਅਰ ਵਿਨੀਤ ਧੀਰ ਨੇ ਇਕ ਕੌਂਸਲਰ ਅਤੇ ਯੂਥ ਕਾਂਗਰਸ ਨੇਤਾ ਦੇ ਪੁੱਤਰ ਅੰਸ਼ੁਮਨ ਕਾਲੀਆ ਨੂੰ 'ਆਪ' ਚ ਕਰਵਾਇਆ ਸ...
Ad Position 24