06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਬਲਿਕ ਖ਼ਾਲਸਾ ਨਰਸਿੰਗ ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 28-07-2026

ਅੱਡਾ ਸਰਾਂ, 27 ਜੁਲਾਈ (ਹਰਜਿੰਦਰ ਸਿੰਘ ਮਸੀਤੀ)- ਪਬਲਿਕ ਖਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਪਬਲਿਕ ਖਾਲਸਾ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ। ਕਾਲਜ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ ਅਤੇ ਸਕੱਤਰ ਬਿਕਰਮਜੀਤ ਸਿੰਘ ਲਾਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਏ ਗਏ ਸਮਾਗਮ ਦੌਰਾਨ ਹਰਭਜਨ ਸਿੰਘ ਢਿੱਲੋਂ , ਰਾਕੇਸ਼ ਵੋਹਰਾ, ਸਤਨਾਮ ਸਿੰਘ ਢਿੱਲੋਂ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਅਤੇ ਅਮਨਦੀਪ ਸਿੰਘ ਲਾਡੀ ਘੋੜਾਵਾਹਾ ਨੇ ਜੋਤ ਜਗਾ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ ਜਿਸ ਤੋਂ ਬਾਅਦ ਪ੍ਰਿੰਸੀਪਲ ਲਵਦੀਪ ਕੌਰ ਬੜੈਚ ਤੇ ਵਾਈਸ ਪ੍ਰਿੰਸੀਪਲ ਲਵਦੀਪ ਕੌਰ ਤਲਵਾਰ ਦੀ ਅਗਵਾਈ ’ਚ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਾਉਣ ਮਹੀਨੇ ਦੇ ਇਸ ਤਿਉਹਾਰ ਨਾਲ ਸੰਬੰਧਿਤ ਬੋਲੀਆਂ ਗੀਤ ਗਿੱਧਾ ਦੀ ਪੇਸ਼ਕਾਰੀ ਸ਼ਾਨਦਾਰ ਰਹੀ। ਪ੍ਰਿੰ. ਲਵਦੀਪ ਕੌਰ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਗੁਣਾਂ ਤੇ ਵਿੱਦਿਅਕ ਸਭਿਆਚਾਰ ਗਤੀਵਿਧੀਆਂ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਪੋਸਟ ਬੇਸਿਕ ਦੂਜਾ ਸਾਲ ਦੀ ਵਿਦਿਆਰਥਣ ਸੋਵਤੀ ਨੂੰ ਮਿਸ ਤੀਜ ਚੁਣਿਆ ਗਿਆ। ਇਸ ਮੌਕੇ ਰਮਨਦੀਪ ਕੌਰ, ਮਨਪ੍ਰੀਤ ਕੌਰ, ਨਵਿਤਾ, ਅਰੁਣਾ, ਜਗੀਰ ਕੌਰ, ਕੀਰਤੀ, ਸਿਮਰਨਜੀਤ ਕੌਰ ਭਵਨਦੀਪ ਕੌਰ, ਸੁਨੀਤਾ ਚੌਹਾਨ, ਅਮਰਦੀਪ ਕੌਰ, ਹਰਜੀਤ ਕੌਰ,ਮਨਰੀਤ ਕੌਰ, ਜਯਾ, ਹਰਮਨਪ੍ਰੀਤ ਕੌਰ, ਰੀਤਿਕਾ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਪਿੰਡ ਅਨੰਦਗੜ੍ਹ ਦੇ ਸਰਪੰਚ ਦੇ ਕਤਲ ਦੇ ਸੰਬੰਧ ’ਚ ਪੁਲਿਸ ਨੇ ਇਕ ਹੋਰ ਦੋਸ਼ੀ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਸੇਵਕਾਂ ’ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਗਟਾਇਆ
Ad Position 24
No active advertisement