ਹੁਸ਼ਿਆਰਪੁਰ, 28 ਜੁਲਾਈ (ਨਰਿੰਦਰ ਸਿੰਘ ਬੱਡਲਾ)-ਬੀਤੇ ਦਿਨੀਂ ਸੰਗਰੂਰ ਵਿਖੇ ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੀ. ਐਸ.ਪੀ.ਸੀ.ਐਲ/ਪੀ-ਐਸ.ਟੀ.ਸੀ.ਐਲ. ਪੰਜਾਬ, ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਦੋਆਬਾ ਜਰਨਲ ਕੈਟਾਗਰੀ ਫ਼ਰੰਟ ਪੰਜਾਬ, ਸਰਪੰਚ ਯੂਨੀਅਨ ਪੰਜਾਬ, ਜਨਰਲ ਬੀ.ਸੀ. ਅਧਿਆਪਕ ਮੰਚ, ਜਨਰਲ ਕੈਟਾਗਰੀ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਅਗਰਵਾਲ ਸਭਾ, ਬ੍ਰਾਹਮਣ ਸਭਾ, ਕਿਸਾਨ ਸਭਾ ਅਤੇ ਹੋਰ ਜਨਰਲ ਭਰਾਤਰੀ ਸਭਾਵਾਂ ਵਲੋਂ ਕੀਤੀ ਸੂਬਾ ਪੱਧਰੀ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਕੁਲਜੀਤ ਸਿੰਘ ਰਟੋਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਰਾਜ ਕੁਮਾਰ ਟੋਨੀ, ਸਿਮਰਜੀਤ ਸਿੰਘ ਸੰਧੂ, ਸਾਰਜ ਸਿੰਘ, ਬਦਰੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਅਸ਼ੋਕ ਗੋਇਲ, ਰਾਜ ਸ਼ਰਮਾ, ਰਜਿੰਦਰ ਗੋਇਲ, ਪ੍ਰਧਾਨ ਬਲਬੀਰ ਸਿੰਘ ਫੁਗਲਾਣਾ, ਜਨਰਲ ਸਕੱਤਰ ਜਗਤਾਰ ਸਿੰਘ ਭੂੰਗਰਨੀ , ਵਰਿੰਦਰ ਸਿੰਘ ਭਿੰਡਰ,ਸਤਨਾਮ ਸਿੰਘ ਸ਼ਿੰਦੂ ਅਵਤਾਰ ਸਿੰਘ ਮਿਨਹਾਸ, ਜਗਦੀਸ਼ ਸਿੰਘ, ਮੰਜੂਲਾ ਸ਼ਰਮਾ, ਜਤਿੰਦਰ ਸਿੰਘ ਜੋਤੀ, ਅਵਤਾਰ ਸਿੰਘ ਭਲਵਾਨ, ਜਗਦੀਸ ਸਿੰਗਲਾ, ਸਰਜੀਵਨ ਜਿੰਦਲ, ਪਾਵਨ ਕੁਮਾਰ ਸਿੰਗਲਾ, ਪਾਲੀ ਰਾਮ ਬਾਂਸਲ, ਰਾਮ ਅਵਤਾਰ ਬਾਂਸਲ, ਅਰੁਣ ਕੁਮਾਰ ਜੁਆਇੰਟ ਸੈਕਟਰੀ ਬ੍ਰਾਹਮਣ ਸਭਾ, ਸ਼ਿਵਪਾਲ ਗੋਇਲ, ਇਕਬਾਲ ਸਿੰਘ ਸਿੱਧੂ, ਵਿਜੇ ਕੁਮਾਰ ਸਿੰਗਲਾ ਵਲੋਂ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਕਮਿਸਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ, ਵਾਇਸ ਚੇਅਰਮੈਨ ਅਤੇ ਕਮਿਸ਼ਨ ਦਾ ਦਫ਼ਤਰੀ ਸਟਾਫ ਨਹੀਂ ਲਗਾਇਆ ਗਿਆ ਜਿਸ ਕਾਰਨ ਜਨਰਲ ਵਰਗ ਨਾਲ ਜਨਰਲ ਨਾਲ ਸਬੰਧਿਤ ਜਥੇਬੰਦੀਆਂ/ਸਭਾਵਾਂ/ਸੰਸਥਾਵਾਂ ਵਲੋਂ ਪੰਜਾਬ ਸਟੇਟ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ/ਮੈਂਬਰ ਅਤੇ ਹੋਰ ਅਮਲਾ ਨਾ ਲਗਾਉਣ ਦੇ ਰੋਸ ਵਜੋਂ ਵਿਸ਼ੇਸ਼ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਬਣਾਈ ਗਈ ਹੈ। ਬਲਬੀਰ ਸਿੰਘ ਫੁਗਲਾਣਾ ਨੇ ਦੱਸਿਆ ਕਿ ਦੋਆਬਾ ਜਰਨਲ ਕੈਟਾਗਰੀ ਫ਼ਰੰਟ ਪੰਜਾਬ ਵਲੋਂ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਲੱਗ ਰਹੇ ਧਰਨਿਆਂ ‘ਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
ਦੋਆਬਾ ਜਨਰਲ ਕੈਟਾਗਰੀ ਫ਼ਰੰਟ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਲੱਗ ਰਹੇ ਧਰਨਿਆਂ ’ਚ ਕਰੇਗਾ ਸ਼ਮੂਲੀਅਤ - ਫੁਗਲਾਣਾ
ਅਜੀਤ ਡੈਸਕ
29-07-2026