02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸਰਕਾਰੀ ਸਕੂਲ ਢੱਡੇ ਫਤਹਿ ਸਿੰਘ ’ਚ ਵਿਦਿਆਰਥੀਆਂ ਨੂੰ ਬੈਗ ਵੰਡੇ

Ad Position 21
No active advertisement
ਅਜੀਤ ਡੈਸਕ 30-07-2026
ਬੁੱਲ੍ਹੋਵਾਲ, 29 ਜੁਲਾਈ (ਲੁਗਾਣਾ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ ਦੀ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਫਤਿਹ ਸਿੰਘ ਵਿਖੇ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਕੂਲ ਬੈਗ ਵੰਡੇ ਗਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਰ ਵਿਦਿਆਰਥੀ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਉਨ੍ਹਾਂ ਨੂੰ ਸਿੱਖਿਆ ਪ੍ਰਤੀ ਹੋਰ ਉਤਸ਼ਾਹਿਤ ਕਰਨਾ ਹੈ। ਡਾ. ਰਵਜੋਤ ਸਿੰਘ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਹੀ ਉਹ ਤਾਕਤ ਹੈ ਜੋ ਹਰ ਬੱਚੇ ਦਾ ਭਵਿੱਖ ਰੌਸ਼ਨ ਕਰ ਸਕਦੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਨਾਲ, ਸਰਪੰਚ ਇਕਬਾਲ ਸਿੰਘ, ਸਾਬਕਾ ਪ੍ਰਿੰ. ਹਰਜਿੰਦਰ ਸਿੰਘ, ਜਸਪਾਲ ਸਿੰਘ, ਚੇਅਰਮੈਨ ਸਕੂਲ ਕਮੇਟੀ, ਬਲਵੀਰ ਸਿੰਘ ਮਿਰਜ਼ਾਪੁਰ, ਬਿਕਰਮਜੀਤ ਸਿੰਘ ਯੂਥ ਆਗੂ, ਮਨੀਸ਼ ਸਰਮਾ ਪੀ.ਏ., ਸੰਜੀਵ ਤਿਵਾੜੀ ਹਲਕਾ ਇੰਚਾਰਜ, ਲੈਕ. ਮਲਕੀਤ ਸਿੰਘ ਜੌਹਲ, ਲੈਕ.ਆਰ.ਪੀ. ਸਿੰਘ (ਸਟੇਟ ਐਵਾਰਡੀ), ਲੈਕ.ਲਖਜੀਤ ਸਿੰਘ ਓੁਹੜਪੁਰੀ, ਸਿਮਰਨਜੀਤ ਸਿੰਘ, ਲੈਕ.ਰਜਿੰਦਰ ਸਿੰਘ, ਲੈਕ. ਮਨਮੋਹਣ ਸਿੰਘ, ਲੈਕ. ਪ੍ਰਵੀਨ ਕੁਮਾਰ, ਲੈਕ.ਲਵਕੇਸ਼ ਸ਼ਰਮਾ, ਦਲਵੀਰ ਸਿੰਘ ਡੀ.ਪੀ.ਈ., ਦਵਿੰਦਰ ਸਿੰਘ, ਲੈਕ.ਹਰਿੰਦਰਪਾਲ ਕੌਰ, ਲੈਕ.ਕੁਲਵਿੰਦਰ ਕੌਰ, ਸਤਵਿੰਦਰਜੀਤ ਕੌਰ, ਰਵਿੰਦਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ ਸਮੇਤ ਹੋਰ ਅਧਿਆਪਕ, ਵਿਦਿਆਰਥੀ ਤੇ ਇਲਾਕੇ ਦੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਪ੍ਰੋ. ਮੀਨਾਕਸ਼ੀ ਗੋਇਲ ਨੇ ਉਪ ਕੁਲਪਤੀ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ -ਸਪੈਸ਼ਲ ਇੰਟੈਂਸਿਵ ਰਿਵੀਜ਼ਨ- ਹੁਸ਼ਿਆਰਪੁਰ ਜ਼ਿਲ੍ਹੇ ’ਚ ਈ.ਐੱਫ. ਡਿਜੀਟਾਈਜ਼ੇਸ਼ਨ ਦਾ ਕੰਮ 99.92 ਫ਼ੀਸਦੀ ਮੁਕੰਮਲ: ਆਸ਼ਿਕਾ ਜੈਨ
Ad Position 24
No active advertisement