ਵਿਧਾਇਕ ਘੁੰਮਣ ਦੀ ਅਗਵਾਈ ਹੇਠ ਪਿੰਡ ਬੋਦਲ ਛਾਉਣੀ ਤੋਂ 40 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ
ਦਸੂਹਾ, 4 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪਿੰਡ ਬੋਦਲ ਛਾਉਣੀ ਤੋਂ 40 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਘੁੰਮਣ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਪਾਰਟੀ ਵਿਚ ‘ਜੀ ਆਇਆਂ’ ਕਿਹਾ ਗਿਆ।
ਦਸੂਹਾ, 4 ਅਗਸਤ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਪਿੰਡ ਬੋਦਲ ਛਾਉਣੀ ਤੋਂ 40 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ਵਿਧਾਇਕ ਘੁੰਮਣ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਪਾਰਟੀ ਵਿਚ ‘ਜੀ ਆਇਆਂ’ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ‘ਆਪ’ ਆਗੂ ਗੁਰਿੰਦਰ ਸਫ਼ਰੀ ਦੀ ਪ੍ਰੇਰਨਾ ਕਰਕੇ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ ਅਤੇ ਆਪ ਮੁਹਾਰੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਏ ਵਿਅਕਤੀਆਂ ਨੂੰ ਪੂਰਾ-ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਘੁੰਮਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਹਰਬੰਸ ਕੌਰ ਸਰਪੰਚ, ਬਲਦੇਵ ਸਿੰਘ ਪੰਚ, ਮਨਜੀਤ ਸਿੰਘ ਪੰਚ, ਹਰਜੀਤ ਕੌਰ ਪੰਚ, ਮਲਕੀਤ ਕੌਰ ਪੰਚ, ਸੰਤੋਸ਼ ਕੌਰ ਪੰਚ, ਲੈਕ. ਕੁਲਵਿੰਦਰ ਸਿੰਘ ਬੋਦਲ, ਪ੍ਰੋ. ਜਸਵੀਰ, ਇੰਸ. ਗੁਰਕਿਰਪਾਲ ਬੋਦਲ, ਜਸਵੀਰ ਲਾਇਬ੍ਰੇਰੀ, ਸੁਰਜੀਤ ਸਿੰਘ, ਸਾਬੀ ਫ਼ੌਜੀ, ਦਰਸ਼ਨ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਸੁਰਿੰਦਰ ਸਿੰਘ, ਠੇਕੇਦਾਰ ਜਸਵੀਰ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀਆਂ ਨੇ ਪਾਰਟੀ ਦਾ ਇੱਕਜੁੱਟਤਾ ਨਾਲ਼ ਸਾਥ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ, ਤਜਿੰਦਰ ਸਿੰਘ ਸਾਬੀ, ਐਡਵੋਕੇਟ ਹਰਮਨਜੀਤ ਸਿੰਘ, ਸਤਨਾਮ ਸਿੰਘ ਮਸ਼ਿਆਣਾ, ਗੁਰਦੀਪ ਕੌਰ ਬੋਦਲ, ਜੱਸਾ ਬੋਦਲ ਯੂਥ ਆਗੂ, ਲਵੀ ਬੋਦਲ, ਸੌਦਾਗਰ ਸਿੰਘ ਵੀ ਹਾਜ਼ਰ ਸਨ।