05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਈਬਰ ਸਕਿਉਰਿਟੀ ਅਤੇ ਵੈੱਬ ਡਿਵੈਲਪਮੈਂਟ ਸੰਬੰਧੀ ਲਗਾਈ ਟਰੇਨਿੰਗ

ਭੰਗਾਲਾ, 4 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਫਿਊਚਰ ਟੀਚ ਇੰਸਟੀਚਿਊਟ ਭੰਗਾਲਾ ਵਲੋਂ ਵੱਖ-ਵੱਖ ਕਾਲਜਾਂ ਵਿਚ ਤਕਨੀਕੀ ਅਤੇ ਕੰਪਿਊਟਰ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਕਰਵਾਏ ਗਏ 45 ਦਿਨਾਂ ਦੇ ਸਾਈਬਰ ਸਿਕਿਉਰਿਟੀ ਅਤੇ ਵੈੱਬ ਡਿਵੈਲਪਮੈਂਟ ਆਧਾਰਿਤ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋਏ। ਇਸ ਸਮੇਂ ਕਰਵਾਏ ਸਮਾਗਮ ਦੌਰਾਨ ਮੁੱਖ ਪ੍ਰਬੰਧਕਾ ਇੰਜੀਨੀਅਰ ਰਿਤਿਕਾ ਪੁਰੀ ਵਲੋਂ ਟਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਭੰਗਾਲਾ, 4 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਫਿਊਚਰ ਟੀਚ ਇੰਸਟੀਚਿਊਟ ਭੰਗਾਲਾ ਵਲੋਂ ਵੱਖ-ਵੱਖ ਕਾਲਜਾਂ ਵਿਚ ਤਕਨੀਕੀ ਅਤੇ ਕੰਪਿਊਟਰ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਕਰਵਾਏ ਗਏ 45 ਦਿਨਾਂ ਦੇ ਸਾਈਬਰ ਸਿਕਿਉਰਿਟੀ ਅਤੇ ਵੈੱਬ ਡਿਵੈਲਪਮੈਂਟ ਆਧਾਰਿਤ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਮੁਕੰਮਲ ਹੋਏ। ਇਸ ਸਮੇਂ ਕਰਵਾਏ ਸਮਾਗਮ ਦੌਰਾਨ ਮੁੱਖ ਪ੍ਰਬੰਧਕਾ ਇੰਜੀਨੀਅਰ ਰਿਤਿਕਾ ਪੁਰੀ ਵਲੋਂ ਟਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀਨੀਅਰ ਰਿਤਿਕਾ ਪੁਰੀ ਨੇ ਕਿਹਾ ਕਿ ਮੌਜੂਦਾ ਡਿਜੀਟਲ ਯੁੱਗ ਵਿਚ ਸਾਈਬਰ ਸੁਰੱਖਿਆ ਅਤੇ ਵੈੱਬ ਡਿਵੈਲਪਮੈਂਟ ਵਰਗੀਆਂ ਤਕਨੀਕੀ ਯੋਗਤਾਵਾਂ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਵਿਚ ਡਿਜੀਟਲ ਤਕਨੀਕ ਦੀ ਵਰਤੋਂ ਹੋ ਰਹੀ ਹੈ, ਜਿਸ ਕਾਰਨ ਸਾਈਬਰ ਖ਼ਤਰਿਆਂ ਤੋਂ ਬਚਾਅ ਅਤੇ ਆਧੁਨਿਕ ਵੈੱਬ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਟਰੇਨਿੰਗ ਦੌਰਾਨ ਪ੍ਰਾਪਤ ਕੀਤੇ ਗਿਆਨ ਨੂੰ ਆਪ ਣੇ ਕਰੀਅਰ ਵਿਚ ਵਰਤਦੇ ਹੋਏ ਨਵੀਆਂ ਤਕਨੀਕਾਂ ਨਾਲ ਨਿਰੰਤਰ ਜੁੜੇ ਰਹਿਣ। ਉਨ੍ਹਾਂ ਦੱਸਿਆ ਕਿ 45 ਦਿਨਾਂ ਦੀ ਇਸ ਵਿਹਾਰਕ ਟਰੇਨਿੰਗ ਦੌਰਾਨ ਵਿਦਿਆਰਥੀਆਂ ਨੂੰ ਸਾਈਬਰ ਸਿਕਿਉਰਿਟੀ ਦੇ ਬੁਨਿਆਦੀ ਸਿਧਾਂਤਾਂ , ਡਾਟਾ ਸੁਰੱਖਿਆ, ਸੁਰੱਖਿਅਤ ਇੰਟਰਨੈੱਟ ਵਰਤੋਂ, ਐਥਿਕਲ ਹੈਕਿੰਗ ਦੀ ਮੁੱਢਲੀ ਜਾਣਕਾਰੀ, ਨੈੱਟਵਰਕ ਸੁਰੱਖਿਆ ਅਤੇ ਵੈੱਬ ਡਿਵੈਲਪਮੈਂਟ ਨਾਲ ਸੰਬੰਧਿਤ ਐੱਚ.ਟੀ.ਐੱਮ.ਐੱਲ, ਸੀ.ਐੱਸ.ਐੱਸ, ਜਾਵਾ ਸਕਰਿਪਟ ਅਤੇ ਆਧੁਨਿਕ ਵੈੱਬ ਡਿਜ਼ਾਈਨਿੰਗ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਸਲ ਪ੍ਰੋਜੈਕਟਾਂ ’ਤੇ ਕੰਮ ਕਰਨ ਦਾ ਮੌਕਾ ਵੀ ਪ੍ਰਦਾਨ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਤਕਨੀਕੀ ਅਤੇ ਵਿਹਾਰਕ ਹੁਨਰਾਂ ਵਿਚ ਮਹੱਤਵਪੂਰਨ ਵਾਧਾ ਹੋਇਆ। ਇਸ ਮੌਕੇ ਸੀਨੀਅਰ ਫੈਕਲਟੀ ਹਰਪ੍ਰੀਤ ਕੌਰ ਸੈਣੀ, ਟਰੇਨਿੰਗ ਇੰਚਾਰਜ ਮੁਸਕਾਨ ਮਰਵਾਹਾ, ਭ ਵਨੀਤ ਕੌਰ ਸਮੇਤ ਵੱਡੀ ਗਿਣਤੀ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ਹੇਠ ਪਿੰਡ ਬੋਦਲ ਛਾਉਣੀ ਤੋਂ 40 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਔਰਤ ਦੀ ਨਿੱਜੀ ਵੀਡੀਓ ਭੇਜਣ ਦੇ ਦੋਸ਼ ’ਚ ਨੌਜਵਾਨ ਨਾਮਜ਼ਦ
Ad Position 24
No active advertisement