ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜੇਤੂ ਸਨਮਾਨਿਤ ਹੋਣ ਮੌਕੇ ਪ੍ਰਬੰਧਕਾਂ ਨਾਲ। ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ’ਚ ਆਰੁਸ਼ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ
ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ)-ਸਥਾਨਕ ਸ਼ਾਲੀਮਾਰ ਨਗਰ ਦੇ ਰਹਿਣ ਵਾਲੇ ਆਰੁਸ਼ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਹੁਸ਼ਿਆਰਪੁਰ ‘ਚ ਹੋਈ 14ਵੀਂ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8-10 ਸਾਲ ਉਮਰ ਵਰਗ ‘ਚ ਕਾਂਸੀ ਦਾ ਤਗਮਾ ਹਾਸਲ ਕਰਕੇ ਪਰਿਵਾਰ, ਇਲਾਕੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਆਰੁਸ਼ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਅਤੇ ਇਸ ਮਹੱਤਵਪੂਰਨ ਉਪਲਬਧੀ ਨਾਲ ਉਨ੍ਹਾਂ ਨੇ ਸਤੰਬਰ 2026 ‘ਚ ਲੁਧਿਆਣਾ ਵਿਖੇ ਹੋਣ ਵਾਲੀ ਪੰਜਾਬ ਰਾਜ ਯੋਗਾ ਚੈਂਪੀਅਨਸ਼ਿਪ ਲਈ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਲਗਾਤਾਰ ਹੋ ਰਹੀਆਂ ਹਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ
05-08-2026