05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਧਾਇਕ ਘੁੰਮਣ ਦੀ ਅਗਵਾਈ ਹੇਠ ਪਿੰਡ ਬੋਦਲ ਛਾਉਣੀ ਤੋਂ 40 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ ਦਰਬਾਰ ਬਾਪੂ ਗੰਗਾ ਦਾਸ ਵਿਖੇ ਪ੍ਰਸਿੱਧ ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਸਨਮਾਨ

ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਸਾਬਕਾ ਸੰਸਦ ਮੈਂਬਰ, ਪ੍ਰਸਿੱਧ ਸੂਫ਼ੀ ਅਤੇ ਪਲੇਅ -ਬੈਕ ਗਾਇਕ ਅਤੇ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ, ਨਕੋਦਰ ਦੇ ਸਾਬਕਾ ਮੁੱਖ ਸੇਵਾਦਾਰ ਹੰਸ ਰਾਜ ਹੰਸ ਨੇ ਦਰਬਾਰ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਨਤਮਸਤਕ ਹੋ ਕੇ ਸੰਤਾਂ-ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਮੰਗਾ ਬੈਂਸ ਸਮੇਤ ਸੁਸਾਇਟੀ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਸਾਬਕਾ ਸੰਸਦ ਮੈਂਬਰ, ਪ੍ਰਸਿੱਧ ਸੂਫ਼ੀ ਅਤੇ ਪਲੇਅ -ਬੈਕ ਗਾਇਕ ਅਤੇ ਦਰਬਾਰ ਬਾਪੂ ਲਾਲ ਬਾਦਸ਼ਾਹ ਜੀ, ਨਕੋਦਰ ਦੇ ਸਾਬਕਾ ਮੁੱਖ ਸੇਵਾਦਾਰ ਹੰਸ ਰਾਜ ਹੰਸ ਨੇ ਦਰਬਾਰ ਬਾਪੂ ਗੰਗਾ ਦਾਸ ਮਾਹਿਲਪੁਰ ਵਿਖੇ ਨਤਮਸਤਕ ਹੋ ਕੇ ਸੰਤਾਂ-ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਦਰਬਾਰ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਮੰਗਾ ਬੈਂਸ ਸਮੇਤ ਸੁਸਾਇਟੀ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਅਧਿਆਤਮਿਕ ਵਿਸ਼ਿਆਂ ‘ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਹੰਸ ਰਾਜ ਹੰਸ ਕਿਹਾ ਕਿ ਸੰਤ ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਸਮਾਜ ਵਿਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ, ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਉਨ੍ਹਾਂ ਧਰਮ, ਸਮਾਜਿਕ ਸਦਭਾਵਨਾ, ਲੋਕ ਸੇਵਾ, ਸਮਕਾਲੀ ਰਾਜਨੀਤੀ, ਸੰਗੀਤ ਅਤੇ ਹੋਰ ਕਈ ਅਹਿਮ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਅਤੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਵਿਕਾਸ ਅਤੇ ਲੋਕ ਭਲਾਈ ਲਈ ਜੋ ਵੀ ਸੰਭਵ ਹੋ ਸਕਿਆ, ਉਹ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਅਤ ਨੂੰ ਉਨ੍ਹਾਂ ਨੇ ਹਮੇਸ਼ਾ ਆਪਣੇ ਸੀਨੇ ਵਿਚ ਜਿਉਂਦਾ ਰੱਖਿਆ ਹੈ। ਇਸ ਮੌਕੇ ਬਲਦੇਵ ਸਿੰਘ ਬੈਂਸ, ਚੇਤਨ ਸ਼ਰਮਾ, ਸਤਨਾਮ ਦਾਸ, ਤਲਵੀਰ ਸਿੰਘ ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵਿੱਕੀ ਅਗਨੀਹੋਤਰੀ, ਰੋਹਿਤ ਧਵਨ, ਅਨੁਰਾਗ ਹਾਂਡਾ, ਇੰਸ.ਪਰਮਜੀਤ ਸਿੰਘ ਬੈਂਸ, ਸੁਭਾਸ਼ ਗੋਤਮ, ਵਿਨੋਦ ਹਾਂਡਾ, ਸੁਰਿੰਦਰ ਪਾਲ, ਰੋਹਿਤ ਧਵਨ, ਅਨੁਰਾਗ ਹਾਂਡਾ, ਮਾ.ਅੱਛਰ ਕੁਮਾਰ ਜੋਸ਼ੀ, ਡਾ. ਜਰਨੈਲ ਰਾਮ, ਜਤਿਨ ਤਨੇਜਾ, ਕਮਲਜੀਤ ਬਾਲੀ, ਸੰਜੇ ਮਲਹੋਤਰਾ, ਪਵਨ ਕੁਮਾਰ, ਰਵੀ, ਗੋਪੀ ਬਸਰਾ, ਰਾਜ ਕੁਮਾਰ, ਜੀਵਨ, ਰੀਟਾ ਰਾਣੀ, ਗਗਨਦੀਪ ਕੌਰ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਕੁਮਾਰ, ਅਸ਼ੋਕ ਬਾਲੀ, ਪੰਡਤ ਜਗਪਾਲ, ਪੰਡਿਤ ਸਹਿਪਾਲ, ਵੂਰਨ ਐਰੀ, ਧਰੁਵ ਐੇਰੀ, ਵੈਦ ਰਾਕੇਸ਼ ਕੁਮਾਰ, ਦਰਸ਼ਨ ਕੁਮਾਰ, ਸੰਤੋਸ਼ ਕੁਮਾਰ, ਰਾਜੀਵ ਕੁਮਾਰ ਨਰੂਲਾ, ਭਨੋਟ ਅਤੇ ਹੋਰ ਸਮਿਤੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਬਰ ਸਕਿਉਰਿਟੀ ਅਤੇ ਵੈੱਬ ਡਿਵੈਲਪਮੈਂਟ ਸੰਬੰਧੀ ਲਗਾਈ ਟਰੇਨਿੰਗ ਅਗਲੀ ਖ਼ਬਰ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਗਮਾ ਜੇਤੂ ਸਨਮਾਨਿਤ ਹੋਣ ਮੌਕੇ ਪ੍ਰਬੰਧਕਾਂ ਨਾਲ। ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ...
Ad Position 24
No active advertisement