05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਮਸੀਤ ਪਲ ਕੋਟ ਵਿਖੇ ਮੋਟਰਾਂ ਤੋਂ ਚੋਰੀ ਹੋਈਆਂ ਤਾਰਾਂ ਸੰਦੀ ਜਾਣਕਾਰੀ ਦਿੰਦੇ ਹੋਏ ਮਹਾਂਵੀਰ ਸਿੰਘ, ਸਰਪੰਚ ਸਰਬਜੀਤ ਸਿੰਘ ਤੇ ਹੋਰ। ਲਗਾਤਾਰ ਹੋ ਰਹੀਆਂ ਹਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

ਅੱਡਾ ਸਰਾਂ, 4 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪਿੰਡ ਮਸੀਤ ਪਲ ਕੋਟ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਤੇ ਵਾਰ-ਵਾਰ ਚੋਰੀ ਹੋਣ ਕਾਰਨ ਝੋਨੇ ਦੀ ਫ਼ਸਲ ਨੂੰ ਨੇਪਰੇ ਚਾੜ੍ਹਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਂਵੀਰ ਸਿੰਘ ਅਤੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੰਬਰਦਾਰ ਹਰਜੀਤ ਸਿੰਘ , ਮਹਾਂਵੀਰ ਸਿੰਘ, ਹਰਪਾਲ ਸਿੰਘ, ਕੁਲਜੀਤ ਸਿੰਘ, ਇੰਦਰ ਕੰਧਾਲੀ, ਲਖਵਿੰਦਰ ਸਿੰਘ, ਚੰਨਣ ਸਿੰਘ ਤੇ ਸੁਖਬੀਰ ਸਿੰਘ ਦੀਆਂ ਮੋਟਰਾਂ ਤੋਂ ਚੋਰਾਂ ਨੇ ਤਾਰਾਂ ਚੋਰੀ ਕਰ ਲਈਆਂ ਅਤੇ ਕੁੱਝ ਦਿਨ ਪਹਿਲਾਂ ਹੀ ਇਨ੍ਹਾਂ ਕੁੱਝ ਮੋਟਰਾਂ ਤੋਂ ਚੋਰੀ ਹੋਈਆਂ ਤਾਰਾਂ ਨੂੰ ਦੁਆਰਾ ਪਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 05-08-2026
ਅੱਡਾ ਸਰਾਂ, 4 ਅਗਸਤ (ਹਰਜਿੰਦਰ ਸਿੰਘ ਮਸੀਤੀ)- ਪਿੰਡ ਮਸੀਤ ਪਲ ਕੋਟ ਵਿਖੇ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਅਤੇ ਵਾਰ-ਵਾਰ ਚੋਰੀ ਹੋਣ ਕਾਰਨ ਝੋਨੇ ਦੀ ਫ਼ਸਲ ਨੂੰ ਨੇਪਰੇ ਚਾੜ੍ਹਨ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਂਵੀਰ ਸਿੰਘ ਅਤੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੰਬਰਦਾਰ ਹਰਜੀਤ ਸਿੰਘ , ਮਹਾਂਵੀਰ ਸਿੰਘ, ਹਰਪਾਲ ਸਿੰਘ, ਕੁਲਜੀਤ ਸਿੰਘ, ਇੰਦਰ ਕੰਧਾਲੀ, ਲਖਵਿੰਦਰ ਸਿੰਘ, ਚੰਨਣ ਸਿੰਘ ਤੇ ਸੁਖਬੀਰ ਸਿੰਘ ਦੀਆਂ ਮੋਟਰਾਂ ਤੋਂ ਚੋਰਾਂ ਨੇ ਤਾਰਾਂ ਚੋਰੀ ਕਰ ਲਈਆਂ ਅਤੇ ਕੁੱਝ ਦਿਨ ਪਹਿਲਾਂ ਹੀ ਇਨ੍ਹਾਂ ਕੁੱਝ ਮੋਟਰਾਂ ਤੋਂ ਚੋਰੀ ਹੋਈਆਂ ਤਾਰਾਂ ਨੂੰ ਦੁਆਰਾ ਪਾਇਆ ਗਿਆ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਏਰੀਏ ਵਿਚ ਰਾਤ ਦੇ ਸਮੇਂ ਗਸ਼ਤ ਤੇਜ ਕੀਤੀ ਜਾਵੇ ਤਾਂ ਜੋ ਤਾਰਾਂ ਚੋਰੀ ਕਰਨ ਵਾਲੇ ਇਸ ਗਰੋਹ ਨੂੰ ਕਾਬੂ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ, ਦਲਜੀਤ ਸਿੰਘ, ਤਰਲੋਕ ਸਿੰਘ, ਗੁਰਦੇਵ ਸਿੰਘ,ਪੰਚ ਨਿਰਮਲ ਸਿੰਘ, ਕਰਨੈਲ ਸਿੰਘ, ਮਾ: ਸਰਵਣ ਸਿੰਘ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਅਜਿਹੀਆਂ ਵਾਰਦਾਤਾਂ ਝਾਂਵਾਂ ਇਲਾਕੇ ਵਿਚ ਵੀ ਵਾਪਰੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਐਲ.ਏ.ਡੀ.ਸੀ. ਸਕੀਮ ਵਾਪਸੀ ਦੀ ਖ਼ੁਸ਼ੀ ’ਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ’ਚ ਲੱਡੂ ਵੰਡੇ ਅਗਲੀ ਖ਼ਬਰ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕੇ ’ਚ ਪਿਆ ਭਾਰੀ ਮੀਂਹ : ਕਿਸੇ ਲਈ ਰਾਹਤ, ਕਿਸੇ ਲਈ ਆਫ਼ਤ
Ad Position 24
No active advertisement