ਐਲ.ਏ.ਡੀ.ਸੀ. ਸਕੀਮ ਵਾਪਸੀ ਦੀ ਖ਼ੁਸ਼ੀ ’ਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ’ਚ ਲੱਡੂ ਵੰਡੇ
ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ)-ਸੁਪਰੀਮ ਕੋਰਟ ਵਲੋਂ ਐਲ. ਏ.
ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ)-ਸੁਪਰੀਮ ਕੋਰਟ ਵਲੋਂ ਐਲ.ਏ.ਡੀ.ਸੀ. ਸਕੀਮ 2022 ਨੂੰ ਵਾਪਸ ਲਏ ਜਾਣ ਦੇ ਫ਼ੈਸਲੇ ਤੋਂ ਬਾਅਦ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੀ.ਐੱਸ.ਘੁੰਮਣ ਦੀ ਅਗਵਾਈ ’ਚ ਲੱਡੂ ਵੰਡ ਦੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪੀ.ਐੱਸ.ਘੁੰਮਣ ਨੇ ਇਸ ਫ਼ੈਸਲੇ ਲਈ ਵਕੀਲਾਂ ਦੀ ਇੱਕਜੁੱਟਤਾ ਅਤੇ ਕੀਤੇ ਸੰਘਰਸ਼ ਨੂੰ ਸਿਹਰਾ ਦਿੰਦਿਆਂ ਕਿਹਾ ਕਿ ਵਕੀਲ ਭਾਈਚਾਰਾ ਪਿਛਲੇ ਲਗਭਗ ਡੇਢ ਸਾਲ ਤੋਂ ਸੰਘਰਸ਼ ਕਰਦਾ ਆ ਰਿਹਾ ਸੀ। ਇਸ ’ਚ ਹਰਿਆਣਾ, ਹਿਮਾਚਲ, ਉੱਤਰਾਖੰਡ ਅਤੇ ਯੂ.ਪੀ. ਸਟੇਟ ਦੀਆਂ ਬਾਰ ਐਸੋਸੀਏਸ਼ਨਾਂ ਵੀ ਸ਼ਾਮਲ ਸਨ। ਉਨ੍ਹਾਂ ਸੁਪਰੀਮ ਕੋਰਟ ਵਲੋਂ ਇਸ ਪਾਲਿਸੀ ਦੇ ਵਾਪਸੀ ਨੂੰ ਵਕੀਲਾਂ ਦੀ ਵੱਡੀ ਜਿੱਤ ਦੱਸਿਆ। ਉਨ੍ਹਾਂ ਸਾਰੇ ਵਕੀਲ ਭਾਈਚਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।