ਮਾਹਿਲਪੁਰ ਨਗਰ ਪੰਚਾਇਤ ਬਾਜ਼ਾਰ ’ਚੋਂ ਨਹੀਂ ਹਟਵਾ ਰਹੀ ਨਾਜਾਇਜ਼ ਕਬਜ਼ੇ ਤੇ ਸੜਕਾਂ ਕਿਨਾਰੇ ਲੱਗੇ ਹੋਰਡਿੰਗ - ਧੀਮਾਨ
ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਨਗਰ ਪੰਚਾਇਤ ਮਾਹਿਲਪੁਰ ਵਿਚ ਸੜਕਾਂ ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਸੜਕਾਂ ਦੇ ਕਿਨਾਰਿਆਂ ਉੱਤੇ ਪੱਕੇ ਤੋਰ ਹੋਰਡਿੰਗ ਲਗਾਉਣ ਅਤੇ ਰੇਹੜੀਆਂ ਦੀ ਭੀੜ ਹੋਣ ਕਾਰਨ ਹਰ ਵੇਲੇ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਕਿ ਨਗਰ ਪੰਚਾਇਤ ਇਕ ਅਪਣੇ ਆਪ ਵਿਚ ਅਜਿਹੀਆਂ ਮੁਸ਼ਕਿਲਾਂ ਪ੍ਰਤੀ ਫ਼ੈਸਲੇ ਲੈਣ ਲਈ ਯੋਗ ਸਥਾਨ ਰੱਖਦੀ ਹੈ।
ਮਾਹਿਲਪੁਰ, 4 ਅਗਸਤ (ਰਜਿੰਦਰ ਸਿੰਘ)-ਨਗਰ ਪੰਚਾਇਤ ਮਾਹਿਲਪੁਰ ਵਿਚ ਸੜਕਾਂ ਦੁਆਲੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਸੜਕਾਂ ਦੇ ਕਿਨਾਰਿਆਂ ਉੱਤੇ ਪੱਕੇ ਤੋਰ ਹੋਰਡਿੰਗ ਲਗਾਉਣ ਅਤੇ ਰੇਹੜੀਆਂ ਦੀ ਭੀੜ ਹੋਣ ਕਾਰਨ ਹਰ ਵੇਲੇ ਲੋਕਾਂ ਨੂੰ ਟਰੈਫ਼ਿਕ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜਦੋਂ ਕਿ ਨਗਰ ਪੰਚਾਇਤ ਇਕ ਅਪਣੇ ਆਪ ਵਿਚ ਅਜਿਹੀਆਂ ਮੁਸ਼ਕਿਲਾਂ ਪ੍ਰਤੀ ਫ਼ੈਸਲੇ ਲੈਣ ਲਈ ਯੋਗ ਸਥਾਨ ਰੱਖਦੀ ਹੈ। ਧੀਮਾਨ ਨੇ ਕਿਹਾ ਕਿ ਲੋਕ ਚੰਗੀਆਂ ਵਿਵਸਥਾਵਾਂ ਲਈ ਹਰ ਰੋਜ਼ ਟੈਕਸ ਭਰਦੇ ਪਰ ਲੋਕਾਂ ਲਈ ਵਿਵਸਥਾ ਮੁਹੱਈਆ ਕਰਵਾਉਣ ਵਿਚ ਦੇਰੀ ਕਿਉਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਚ ਅਧਿਕਾਰੀਆਂ ਨੂੰ ਤਨਖ਼ਾਹਾਂ ਕੰਮ ਕਰਨ ਅਤੇ ਲੋਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਹੀ ਮਿਲਦੀਆਂ ਹਨ ਨਾ ਕਿ ਮੌਜਾਂ ਕਰਨ ਵਾਸਤੇ।ਕਿੰਨੀ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਬਾਜ਼ਾਰਾਂ ਵਿਚੋਂ ਸਾਈਕਲਾਂ ਉੱਤੇ ਅਤੇ ਪੈਦਲ ਚੱਲ ਕੇ ਸਕੂਲੀ ਬੱਚੇ ਵੀ ਲੰਘਦੇ ਹਨ,ਜਿਨ੍ਹਾਂ ਲਈ ਦੁਕਾਨਾਂ ਦੇ ਬਾਹਰ ਸਾਮਾਨ ਪਿਆ ਹੋਣ ਕਰਕੇ ਸੜਕਾਂ ਦੇ ਵਿਚੋਂ ਖਤਰਾ ਮੁਲ ਲੈ ਕੇ ਲੰਘਣਾ ਪੈਂਦਾ ਹੈ। ਇਨ੍ਹਾਂ ਅਣਗਹਿਲੀਆਂ ਕਾਰਨ ਘਟਨਾਵਾਂ ਵੀ ਹੁੰਦੀਆਂ ਹਨ। ਧੀਮਾਨ ਕਿਹਾ ਕਿ ਮਿਊਂਸੀਪਲ ਐਕਟ ਬਹੁਤ ਵਧੀਆ ਵਿਵਸਥਾਵਾਂ ਨਹੀ ਹੈ ਨਾ ਕਿ ਵੇਖਣ ਲਈ। ਸ਼ਹਿਰ ਅੰਦਰ ਰੇਹੜੀਆਂ ਲਈ ਅਲੱਗ ਮਾਰਕੀਟ ਬਣਾਈ ਜਾਵੇ ਤਾਂ ਕਿ ਟਰੈਫ਼ਿਕ ਵਿਵਸਥਾ ਵਿਚ ਸੁਧਾਰ ਹੋਵੇ। ਧੀਮਾਨ ਨੇ ਇਹ ਵੀ ਮੰਗ ਕੀਤੀ ਕਿ ਫਗਵਾੜਾ ਰੋਡ ਤੇ ਬਣਿਆਂ ਬੱਸ ਸ਼ੈਲਟਰ ਵਿਚ ਸੁਧਾਰ ਕੀਤੀ ਜਾਵੇ ਅਤੇ ਉਸ ਉੱਤੇ ਨਾਜਾਇਜ਼ ਕਬਜ਼ੇ ਤੁਰੰਤ ਖਾਲੀ ਕਰਵਾਏ ਜਾਣ। ਇਨ੍ਹਾਂ ਅਣਗਹਿਲੀਆਂ ਪ੍ਰਤੀ ਧਿਆਨ ਨਾ ਦੇਣ ਕਰਕੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਲਿਖਿਆ।