05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੜਕ ਕਿਨਾਰੇ ਖੜ੍ਹੀਆਂ ਇਕ ਨਿੱਜੀ ਸਕੂਲ ਦੀਆਂ ਬੱਸਾਂ ਦਾ ਦ੍ਰਿਸ਼। ਜਨਤਕ ਥਾਵਾਂ ’ਤੇ ਖੜ੍ਹੀਆਂ ਸਕੂਲੀ ਬੱਸਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ - ਧੀਮਾਨ

ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਟੇਟ ਹਾਈਵੇਜਂ24 ਹੁਸ਼ਿਆਰ ਪੁਰ ਤੋਂ ਚੰਡੀਗੜ੍ਹ ਰੋਡ ਦੇ ਆਲੇ-ਦੁਆਲੇ ਸੜਕਾਂ ਦੇ ਕਿਨਾਰੇ ਸਕੂਲੀ ਬੱਸਾਂ ਖੜ੍ਹੀਆਂ ਕਰਨ ਦਾ ਬਣ ਰਿਹਾ ਫ਼ੈਸ਼ਨ ਹਾਦਸਿਆਂ ਦਾ ਅਸਲ ਕਾਰਨ ਬਣ ਰਹੇ ਫ਼ੈਸ਼ਨ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਸੜਕ ਉੱਤੇ ਰੋਡ ਸੇਫਟੀ ਸਿਰਫ਼ ਤੇ ਸਿਰਫ਼ ਰੱਬ ਆਸਰੇ ਹੈ ਨਾ ਕਿ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੇਠ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਹਰ ਸਮੇਂ ਉਚ ਅਧਿਕਾਰੀ, ਵਿਧਾਇਕ, ਮੰਤਰੀ ਸਾਹਿਬ ਆਦਿ ਲੰਘਦੇ ਹਨ ਤੇ ਕਿਸੇ ਨੇ ਵੀ ਸੜਕ ਨੂੰ ਰੁਕਾਵਟਾਂ-ਮੁਕਤ ਬਣਾਉਣ ਵੱਲ ਧਿਆਨ ਨਹੀਂ ਦਿੱਤਾ।

Ad Position 21
No active advertisement
ਅਜੀਤ ਡੈਸਕ 05-08-2026
ਹੁਸ਼ਿਆਰਪੁਰ, 4 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਟੇਟ ਹਾਈਵੇਜਂ24 ਹੁਸ਼ਿਆਰ ਪੁਰ ਤੋਂ ਚੰਡੀਗੜ੍ਹ ਰੋਡ ਦੇ ਆਲੇ-ਦੁਆਲੇ ਸੜਕਾਂ ਦੇ ਕਿਨਾਰੇ ਸਕੂਲੀ ਬੱਸਾਂ ਖੜ੍ਹੀਆਂ ਕਰਨ ਦਾ ਬਣ ਰਿਹਾ ਫ਼ੈਸ਼ਨ ਹਾਦਸਿਆਂ ਦਾ ਅਸਲ ਕਾਰਨ ਬਣ ਰਹੇ ਫ਼ੈਸ਼ਨ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਸ ਸੜਕ ਉੱਤੇ ਰੋਡ ਸੇਫਟੀ ਸਿਰਫ਼ ਤੇ ਸਿਰਫ਼ ਰੱਬ ਆਸਰੇ ਹੈ ਨਾ ਕਿ ਸਰਕਾਰ ਦੀ ਚੰਗੀ ਕਾਰਗੁਜ਼ਾਰੀ ਹੇਠ। ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਹਰ ਸਮੇਂ ਉਚ ਅਧਿਕਾਰੀ, ਵਿਧਾਇਕ, ਮੰਤਰੀ ਸਾਹਿਬ ਆਦਿ ਲੰਘਦੇ ਹਨ ਤੇ ਕਿਸੇ ਨੇ ਵੀ ਸੜਕ ਨੂੰ ਰੁਕਾਵਟਾਂ-ਮੁਕਤ ਬਣਾਉਣ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਅਨੇਕਾਂ ਵਾਰ ਸੜਕਾਂ ਦੀ ਸੁਰੱਖਿਅਤਾ ਵਾਰੇ ਅਪਣੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਚੁੱਕੀ ਹੈ, ਪਤਾ ਨਹੀਂ ਸਰਕਾਰ ਕਿਹੜੇ ਚੱਕਰਾਂ ਵਿਚ ਘੁੰਮਦੀ ਹੈ?ਕਿਉਂ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਮੁਕਤ ਕੀਤਾ ਜਾ ਰਿਹਾ। ਧੀਮਾਨ ਨੇ ਕਿਹਾ ਕਿ ਰਿਜਨਲ ਟਰਾਂਸਪੋਰਟ ਅਧਿਕਾਰ ਦੇ ਸਾਰਾ ਮਾਮਲਾ ਧਿਆਨ ਹੇਠ ਹੈ ਪਰ ਫਿਰ ਵੀ ਅਣਡਿੱਠ ਕਰਨਾ ਸੜਕੀ ਘਟਨਾਵਾਂ ਨੂੰ ਉਤਸ਼ਾਹ ਕਰਵਾਉਣ ਹੈ। ਉਨ੍ਹਾਂ ਕਿਹਾ ਕਿ ਰੋਡ ਸੇਫ਼ਟੀ ਬਹੁਤ ਹੀ ਮਹੱਤਵਪੂਰਨ ਮੁੱਦਾ ਹੈ, ਪਰ ਇਸ ਨੂੰ ਵੀ ਲਾਲ ਫੀਤਾ ਕੱਟਣ ਤੱਕ ਹੀ ਸੀਮਿਤ ਕਰਕੇ ਸਰਕਾਰ ਰੱਖ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਵੀ ਸਕੂਲ ਕੋਲ ਆਪਣੀ ਪਾਰਕਿੰਗ ਨਹੀਂ, ਉਸ ਨੂੰ ਉਚਿੱਤ ਸਮਾਂ ਦੇ ਕੇ ਪ੍ਰਬੰਧ ਕਰਨ ਲਈ ਕਿਹਾ ਜਾਵੇ, ਅਗਰ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮਾਈਗਰੇਟਰੀ ਆਬਾਦੀ ਦਾ ਮਲੇਰੀਆ ਫੀਵਰ ਸਰਵੇ ਕੀਤਾ ਅਗਲੀ ਖ਼ਬਰ ਮਾਹਿਲਪੁਰ ਨਗਰ ਪੰਚਾਇਤ ਬਾਜ਼ਾਰ ’ਚੋਂ ਨਹੀਂ ਹਟਵਾ ਰਹੀ ਨਾਜਾਇਜ਼ ਕਬਜ਼ੇ ਤੇ ਸੜਕਾਂ ਕਿਨਾਰੇ ਲੱਗੇ ਹੋਰਡਿੰਗ - ਧੀਮਾਨ
Ad Position 24
No active advertisement