05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮਾਈਗਰੇਟਰੀ ਆਬਾਦੀ ਦਾ ਮਲੇਰੀਆ ਫੀਵਰ ਸਰਵੇ ਕੀਤਾ

ਪੱਸੀ ਕੰਢੀ, 4 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਐੱਸ. ਐੱਮ.

Ad Position 21
No active advertisement
ਅਜੀਤ ਡੈਸਕ 05-08-2026
ਪੱਸੀ ਕੰਢੀ, 4 ਅਗਸਤ (ਜਗਤਾਰ ਸਿੰਘ ਰਜਪਾਲਮਾ)- ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਐੱਸ. ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐਚ.ਸੀ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਸਲੱਮ ਏਰੀਆ ਮੱਕੋਵਲ ਵਿਖੇ ਹਰ ਮੰਗਲਵਾਰ ‘ਮਲੇਰੀਆ ਮੁਕਤ’ ਮੁਹਿੰਮ ਤਹਿਤ ਫੀਵਰ ਸਰਵੇ ਕੀਤਾ ਗਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਲੋਕਾਂ ਨੂੰ ਮਲੇਰੀਏ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹੋਏ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ ਅਤੇ ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਮਗਰੋਂ ਥਕਾਵਟ ਅਤੇ ਕਮਜ਼ੋਰੀ ਹੋਣਾ ਆਦਿ ਲੱਛਣ ਹੋਣ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਮਲੇਰੀਏ ਬੁਖ਼ਾਰ ਤੋਂ ਬਚਾਅ ਲਈ ਘਰਾਂ ਦੇ ਆਲ਼ੇ-ਦੁਆਲੇ ਸਫ਼ਾਈ ਰੱਖੋ ਅਤੇ ਪਾਣੀ ਇਕੱਠਾ ਨਾ ਹੋਣ ਦਿਓ ਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ। ਕੱਪੜੇ ਅਜਿਹੇ ਪਹਿਨੋ ਕੇ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ। ਪਾਣੀ ਪੀਣ ਵਾਲੇ ਬਰਤਨਾਂ ਦੀ ਸਫ਼ਾਈ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ ਲਈ ਵੀ ਦੱਸਿਆ ਗਿਆ। ਫੀਵਰ ਸਰਵੇ ਦੌਰਾਨ ਕੋਈ ਵੀ ਬੁਖ਼ਾਰ ਦਾ ਕੇਸ ਨਹੀਂ ਮਿਲਿਆ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਕ੍ਰਿਸ਼ਨਾ ਦੇਵੀ ਆਸ਼ਾ ਵਰਕਰ, ਰਾਜੂ, ਰਮੇਸ਼ , ਸੁਮਨ, ਰਾਮ ਚੰਦਰ, ਜਗਦੀਸ਼, ਲਖਨ ਦਾਸ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਲਾਸਪੁਰ ਏਮਜ਼ ਹਸਪਤਾਲ ਜਾਣ ਲਈ ਬੀਤ ਦੇ ਪਿੰਡਾਂ ਰਾਹੀਂ ਸ਼ੁਰੂ ਹੋਈ ਨਵੀਂ ਬੱਸ ਸੇਵਾ ਅਗਲੀ ਖ਼ਬਰ ਸੜਕ ਕਿਨਾਰੇ ਖੜ੍ਹੀਆਂ ਇਕ ਨਿੱਜੀ ਸਕੂਲ ਦੀਆਂ ਬੱਸਾਂ ਦਾ ਦ੍ਰਿਸ਼। ਜਨਤਕ ਥਾਵਾਂ ’ਤੇ ਖੜ੍ਹੀਆਂ ਸਕੂਲੀ ਬੱਸਾਂ ਬਣ ਰਹੀਆਂ ਹ...
Ad Position 24
No active advertisement