ਆਸ਼ਾ ਕਿਰਨ ਸਕੂਲ ਜਹਾਨਖੇਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)- ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਕੰਪਲੈਕਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ।
ਹੁਸ਼ਿਆਰਪੁਰ, 5 ਅਗਸਤ (ਹਰਪ੍ਰੀਤ ਕੌਰ)- ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਕੰਪਲੈਕਸ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਸਮਾਗਮ ’ਚ ਸੁਰਜੀਤ ਗੈਸ ਏਜੰਸੀ ਦੇ ਨਿਰਦੇਸ਼ਕ ਡੌਲੀ ਚੀਮਾ ਅਤੇ ਆਲੀਸ਼ਾਨ ਹਾਰਡਵੇਅਰ ਤੇ ਅਗਰਵਾਲ ਟਿੰਬਰਜ਼ ਤੋਂ ਸੁਦੇਸ਼ ਸਿੰਗਲਾ ਵਿਸ਼ੇਸ਼ ਤੌਰ ’ ਤੇ ਸ਼ਾਮਿਲ ਹੋਏ। ਇਸ ਮੌਕੇ ਡਿਪਲੋਮਾ ਵਿਦਿਆਰਥੀਆਂ ਵਲੋਂ ਤੀਆਂ ਨਾਲ ਸਬੰਧਤ ਸੰਸਕ੍ਰਿਤਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਸੈਲੀ ਸ਼ਰਮਾ ਨੇ ਕਿਹਾ ਕਿ ਤੀਜ ਕੇਵਲ ਇਕ ਤਿਉਹਾਰ ਨਹੀਂ ਬਲਕਿ ਪਰਿਵਾਰਕ ਕਦਰਾਂ ਕੀਮਤਾਂ, ਪ੍ਰੇਮ ਤੇ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਡੌਲੀ ਚੀਮਾ ਤੇ ਸੁਦੇਸ਼ ਸਿੰਗਲਾ ਸਕੂਲ ਦੇ ਨਿਯਮਤ ਦਾਨਦਾਤਾ ਹਨ। ਉਹ ਲੰਬੇ ਸਮੇਂ ਤੋਂ ਸੰਸਥਾ ਨਾਲ ਜੁੜੇ ਹੋਏ ਹਨ ਤੇ ਵਿਸੇਸ਼ ਬੱਚਿਆਂ ਦੀ ਭਲਾਈ ਲਈ ਯੋਗਦਾਨ ਪਾ ਰਹੇ ਹਨ। ਆਸ਼ਾਦੀਪ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਡਾ. ਹਰਬੰਸ ਸਿੰਘ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਵਿਸ਼ੇਸ਼ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸੁਸਾਇਟੀ ਦੇ ਜਨਰਲ ਸਕੱਤਰ ਕਰਨਲ ਗੁਰਮੀਤ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮਧੁੂਮੀਤ ਕੌਰ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਰਾਮ ਆਸਰਾ, ਬਰਿੰਦਰ ਕੁਮਾਰ, ਇੰਦੂ ਬਾਲਾ ਆਦਿ ਮੌਜੂਦ ਸਨ। ਇਸ ਮੌਕੇ ਡੌਲੀ ਚੀਮਾ ਨੇ 10 ਹਜ਼ਾਰ ਰੁਪਏ ਤੇ ਸੁਦੇਸ਼ ਸਿੰਗਲਾ ਨੇ 20 ਹਜ਼ਾਰ ਰੁਪਏ ਸਕੂਲ ਨੂੰ ਦਾਨ ਕੀਤੇ।