08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਰਨ ਉਪਰੰਤ ਬਜ਼ੁਰਗ ਜੀਵਨ ਦਾ ਸਰੀਰ ਖੋਜ ਲਈ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਭੇਜਣ ਮੌਕੇ ਪ੍ਰਧਾਨ ਜੇ. ਬੀ. ਬਹਿਲ, ਸਕੱਤਰ ਪ੍ਰੋ. ਦਲਜੀਤ ਸਿੰਘ ਅਤੇ ਹੋਰ। ਰੋਟਰੀ ਆਈ ਬੈਂਕ ਨੇ ਮਰਨ ਉਪਰੰਤ ਬਜ਼ੁਰਗ ਦਾ ਸਰੀਰ ਖੋਜ ਲਈ ਮੈਡੀਕਲ ਕਾਲਜ ਭੇਜਿਆ

ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਪ੍ਰਧਾਨ ਜੇ. ਬੀ.

Ad Position 21
No active advertisement
ਅਜੀਤ ਡੈਸਕ 08-08-2026
ਹੁਸ਼ਿਆਰਪੁਰ, 7 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਪ੍ਰਧਾਨ ਜੇ. ਬੀ. ਬਹਿਲ ਦੀ ਅਗਵਾਈ ਹੇਠ ਤੇਰਾ ਆਸਰਾ ਸੇਵਾ ਘਰ ਦੇ ਵਾਸੀ ਬਜ਼ੁਰਗ ਜੀਵਨ ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਆਖ਼ਰੀ ਇੱਛਾ ਦਾ ਸਤਿਕਾਰ ਕਰਦਿਆਂ ਉਨ੍ਹਾਂ ਦਾ ਸਰੀਰ ਖੋਜ ਅਤੇ ਡਾਕਟਰੀ ਸਿੱਖਿਆ ਲਈ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਨੂੰ ਦਾਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਸਕੱਤਰ ਪ੍ਰੋ. ਦਲਜੀਤ ਸਿੰਘ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਵਿਚ ਇਸ ਵੇਲੇ 35 ਬੇਸਹਾਰਾ ਬਜ਼ੁਰਗ ਰਹਿ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਬਜ਼ੁਰਗਾਂ ਨੇ ਨੇਤਰ ਦਾਨ ਅਤੇ ਸਰੀਰ ਦਾਨ ਦੇ ਸੰਕਲਪ-ਪੱਤਰ ਭਰੇ ਹੋਏ ਹਨ, ਜੋ ਸਮਾਜ ਲਈ ਬਹੁਤ ਹੀ ਪ੍ਰੇਰਨਾਦਾਇਕ ਪਹਿਲ ਹੈ। ਪ੍ਰਧਾਨ ਜੇ. ਬੀ. ਬਹਿਲ ਨੇ ਦੱਸਿਆ ਕਿ ਤੇਰਾ ਆਸਰਾ ਸੇਵਾ ਘਰ ਤੋਂ ਇਹ ਚੌਥਾ ਮਰਨ ਉਪਰੰਤ ਸਰੀਰ ਦਾਨ ਹੈ, ਜਿਸ ਨੂੰ ਰਾਜਿੰਦਰਾ ਮੈਡੀਕਲ ਕਾਲਜ ਵਿਚ ਡਾਕਟਰੀ ਖੋਜ ਤੇ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਲਈ ਭੇਜਿਆ ਗਿਆ ਹੈ। ਇਸ ਮੌਕੇ ਤੇਰਾ ਆਸਰਾ ਸੇਵਾ ਘਰ ਦੀ ਸੰਚਾਲਕਾ ਰਜਿੰਦਰ ਕੌਰ, ਪ੍ਰੋ. ਰਾਜੀਵ ਸ਼ਰਮਾ, ਮਦਨ ਲਾਲ ਮਹਾਜਨ, ਅੰਮ੍ਰਿਤਜੋਤ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ, ਧਰਮਪਾਲ, ਜਸਬੀਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ’ਚ ਸ਼ਿਵੇਨ ਪੁਰੀ ਹੈੱਡ ਬੁਆਏ ਅਤੇ ਮੈਤ੍ਰੇਯ ਗੁਪਤਾ ਹੈੱਡ ਗਰਲ ਬਣੀ ਅਗਲੀ ਖ਼ਬਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੰਸਥਾਵਾਂ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧੰਨਵਾਦ
Ad Position 24