02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਖਾਲੜਾ, (ਤਰਨਤਾਰਨ), 2 ਅਕਤੂਬਰ (ਜੱਜਪਾਲ ਸਿੰਘ ਜੱਜ)- ਭਾਰਤ-ਪਾਕਿਸਤਾਨ ਸਰਹੱਦ ’ਤੇ ਖਾਲੜਾ ਸੈਕਟਰ ਵਿਚ ਬੀਤੀ ਦੇਰ ਰਾਤ ਘੁਸਪੈਠ ਦੀ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 02-10-2026

ਖਾਲੜਾ, (ਤਰਨਤਾਰਨ), 2 ਅਕਤੂਬਰ (ਜੱਜਪਾਲ ਸਿੰਘ ਜੱਜ)- ਭਾਰਤ-ਪਾਕਿਸਤਾਨ ਸਰਹੱਦ ’ਤੇ ਖਾਲੜਾ ਸੈਕਟਰ ਵਿਚ ਬੀਤੀ ਦੇਰ ਰਾਤ ਘੁਸਪੈਠ ਦੀ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਤਿੰਨ ਵਿਅਕਤੀਆਂ ਨੇ ਭਾਰਤੀ ਖੇਤਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਬੀ.ਐੱਸ.ਐੱਫ਼. ਦੇ ਚੌਕਸ ਜਵਾਨਾਂ ਵਲੋਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ, ਪਰ ਉਹ ਅੱਗੇ ਵਧਦੇ ਰਹੇ। ਇਸ ਮਗਰੋਂ ਬੀ.ਐੱਸ.ਐੱਫ. ਵਲੋਂ ਕੀਤੀ ਗਈ ਗੋਲੀਬਾਰੀ ਵਿਚ ਦੋ ਵਿਅਕਤੀ ਮਾਰੇ ਗਏ, ਜਦਕਿ ਤੀਜਾ ਵਿਅਕਤੀ ਵਾਪਸ ਪਾਕਿਸਤਾਨ ਵੱਲ ਭੱਜਣ ਵਿਚ ਕਾਮਯਾਬ ਹੋ ਗਿਆ।  ਇਹ ਘਟਨਾ ਬੀ.ਓ.ਪੀ. ਰਾਜੋਕੇ ਦੇ ਇਲਾਕੇ ਵਿਚ ਵੀਰਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ ਘੁਸਪੈਠੀਆਂ ਵਲੋਂ ਚਿਤਾਵਨੀ ਦੀ ਪਰਵਾਹ ਨਾ ਕੀਤੇ ਜਾਣ ਤੋਂ ਬਾਅਦ ਜਵਾਨਾਂ ਨੇ ਕਾਰਵਾਈ ਕੀਤੀ। ਮਾਰੇ ਗਏ ਦੋਵੇਂ ਵਿਅਕਤੀਆਂ ਦੇ ਪਾਕਿਸਤਾਨੀ ਨਾਗਰਿਕ ਹੋਣ ਦੀ ਮੁੱਢਲੀ ਜਾਣਕਾਰੀ ਹੈ।  

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ ਵਿਚ ਭਾਰਤ ਨੇ 1 ਮਿੰਟ ਵਿਚ ਜਿੱਤੇ 2 ਸੋਨ ਤਗਮੇ ਅਗਲੀ ਖ਼ਬਰ ਸੈਲੂਨ ’ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ
Ad Position 24