08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੜਕ ਹਾਦਸੇ ’ਚ ਪੰਚਨਗਲਾ ਦੇ ਵਿਅਕਤੀ ਦੀ ਮੌਤ

ਕੋਟਫ਼ਤੂਹੀ, 8 ਅਗਸਤ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਸ਼ਾਮ ਅੱਡਾ ਕੋਟਫ਼ਤੂਹੀ ਤੋਂ ਘਰ ਨੂੰ ਜਾਂਦੇ 50 ਕੁ ਸਾਲਾਂ ਵਿਅਕਤੀ ਦੀ ਬਿਸਤ ਦੁਆਬ ਨਹਿਰ ਵਾਲੀ ਸੜਕ ‘ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ 50 ਕੁ ਸਾਲਾਂ ਅਰੁਣ ਕੁਮਾਰ ਪ੍ਰਭਾਕਰ ਨਿਵਾਸੀ ਪਿੰਡ ਪਚਨੰਗਲਾ ਲੁਧਿਆਣੇ ਵਿਖੇ ਫੋਟੋਗ੍ਰਾਫਰਾਂ ਦਾ ਸੈਮੀਨਾਰ ’ਚ ਸ਼ਾਮਿਲ ਹੋ ਕੇ ਸ਼ਾਮ ਨੂੰ ਵਾਪਸ ਕੋਟਫ਼ਤੂਹੀ ਵਿਖੇ ਆਇਆ ਤੇ ਆਪਣੇ ਘਰ ਪਚਨੰਗਲਾ ਨੂੰ ਜਾਣ ਲਈ ਆਪਣੇ ਵੱਡੇ ਭਰਾ ਦੀ ਦੁਕਾਨ ਤੋਂ ਖੜ੍ਹਾ ਮੋਟਰਸਾਈਕਲ ਲੈ ਕੇ ਬਿਸਤ ਦੁਆਬ ਨਹਿਰ ਵਾਲੇ ਪੁਲ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਬਾਜ਼ਾਰ ਤੋਂ ਥੋੜ੍ਹਾ ਅੱਗੇ ਗਿਆ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ ਤੇ ਸੜਕ ਉੱਪਰ ਜ਼ਖਮੀ ਹੋ ਕੇ ਡਿਗ ਪਿਆ।

Ad Position 21
No active advertisement
ਅਜੀਤ ਡੈਸਕ 09-08-2026
ਕੋਟਫ਼ਤੂਹੀ, 8 ਅਗਸਤ (ਅਵਤਾਰ ਸਿੰਘ ਅਟਵਾਲ)- ਬੀਤੀ ਦੇਰ ਸ਼ਾਮ ਅੱਡਾ ਕੋਟਫ਼ਤੂਹੀ ਤੋਂ ਘਰ ਨੂੰ ਜਾਂਦੇ 50 ਕੁ ਸਾਲਾਂ ਵਿਅਕਤੀ ਦੀ ਬਿਸਤ ਦੁਆਬ ਨਹਿਰ ਵਾਲੀ ਸੜਕ ‘ਤੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ 50 ਕੁ ਸਾਲਾਂ ਅਰੁਣ ਕੁਮਾਰ ਪ੍ਰਭਾਕਰ ਨਿਵਾਸੀ ਪਿੰਡ ਪਚਨੰਗਲਾ ਲੁਧਿਆਣੇ ਵਿਖੇ ਫੋਟੋਗ੍ਰਾਫਰਾਂ ਦਾ ਸੈਮੀਨਾਰ ’ਚ ਸ਼ਾਮਿਲ ਹੋ ਕੇ ਸ਼ਾਮ ਨੂੰ ਵਾਪਸ ਕੋਟਫ਼ਤੂਹੀ ਵਿਖੇ ਆਇਆ ਤੇ ਆਪਣੇ ਘਰ ਪਚਨੰਗਲਾ ਨੂੰ ਜਾਣ ਲਈ ਆਪਣੇ ਵੱਡੇ ਭਰਾ ਦੀ ਦੁਕਾਨ ਤੋਂ ਖੜ੍ਹਾ ਮੋਟਰਸਾਈਕਲ ਲੈ ਕੇ ਬਿਸਤ ਦੁਆਬ ਨਹਿਰ ਵਾਲੇ ਪੁਲ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ, ਜਦੋਂ ਉਹ ਬਾਜ਼ਾਰ ਤੋਂ ਥੋੜ੍ਹਾ ਅੱਗੇ ਗਿਆ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਿਆ ਤੇ ਸੜਕ ਉੱਪਰ ਜ਼ਖਮੀ ਹੋ ਕੇ ਡਿਗ ਪਿਆ। ਮੌਕੇ ‘ਤੇ ਰਾਹਗੀਰਾਂ ਨੇ ਅੱਡਾ ਕੋਟਫ਼ਤੂਹੀ ਵਿਖੇ ਕਿਸੇ ਦੁਕਾਨਦਾਰ ਨੂੰ ਦੱਸਿਆ ਜਿਸ ਨੇ ਜ਼ਖਮੀ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਜ਼ਖਮੀ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ ਜਦਕਿ ਫੇਟ ਮਾਰਨ ਵਾਲਾ ਅਣਪਛਾਤਾ ਵਾਹਨ ਡਰਾਈਵਰ ਮੌਕੇ ਤੋਂ ਭਜਾ ਕੇ ਲੈ ਗਿਆ।
Ad Position 22
No active advertisement
ਪਿਛਲੀ ਖ਼ਬਰ ਇਕ ਦਿਨਾ ਕ੍ਰਿਕਟ ਦੇ ਪੂਰੇ ਹੋਏ 5000 ਮੈਚ *ਭਾਰਤ ਨੇ ਖੇਡੇ ਸਭ ਤੋਂ ਵੱਧ ਮੈਚ, ਆਸਟ੍ਰੇਲੀਆ ਜਿੱਤਾਂ ’ਚ ਅੱਗੇ *ਸਚਿਨ ਦਾ... ਅਗਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਨੇ ਹੁਣ ਤੱਕ ਲੋੜਵੰਦਾਂ ਲਈ 150 ਕਲੀਨਿਕ ਲੈਬਾਂ ਖੋਲ੍ਹੀਆਂ-ਡਾ. ਐੱਸ.ਪੀ. ਸਿੰਘ ਉਬਰਾਏ
Ad Position 24