ਟ੍ਰਿਪਲ.ਐਮ ਦੇ ਨੀਟ ਦੀ ਪ੍ਰੀਖਿਆ ਪਾਸ ਕਰਨ ਵਾਲੇ 37 ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
ਹੁਸ਼ਿਆਰਪੁਰ, 8 ਅਗਸਤ (ਨਰਿੰਦਰ ਸਿੰਘ ਬੱਡਲਾ)- ਡਾਕਟਰਾਂ ਤੇ ਇੰਜੀਨੀਅਰਾਂ ਦੀ ਨਰਸਰੀ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਟ੍ਰਿਪਲ ਐਮ. ਦੇ 37 ਹੋਣਹਾਰ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਪ੍ਰਾਪਤ ਕੀਤੀ।
ਟ
ਟ੍ਰਿਪਲ ਐਮ. ’ਚ ਕਰਵਾਏ ਸਮਾਗਮ ਦੌਰਾਨ ਨੀਟ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਅਵਿਨਾਸ਼ ਰਾਏ ਖੰਨਾ। ਨਾਲ ਹਨ ਪ੍ਰੋ. ਮਨੋਜ ਕਪੂਰ ਤੇ ਹੋਰ। ਤਸਵੀਰ: ਹਮਸ਼ਾਇਨ ਸਟੂਡੀਓ
09-08-2026
ਹੁਸ਼ਿਆਰਪੁਰ, 8 ਅਗਸਤ (ਨਰਿੰਦਰ ਸਿੰਘ ਬੱਡਲਾ)- ਡਾਕਟਰਾਂ ਤੇ ਇੰਜੀਨੀਅਰਾਂ ਦੀ ਨਰਸਰੀ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਟ੍ਰਿਪਲ ਐਮ. ਦੇ 37 ਹੋਣਹਾਰ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਫਲਤਾ ਪ੍ਰਾਪਤ ਕੀਤੀ। ਪਾਸ ਹੋਏ ਵਿਦਿਆਰਥੀਆਂ ਦੇ ਸਨਮਾਨ ’ਚ ਟ੍ਰਿਪਲ ਐਮ. ਗਰੁੱਪ ਦੇ ਡਾਇਰੈਕਟਰ ਪ੍ਰੋ. ਮਨੋਜ ਕਪੂਰ ਦੀ ਅਗਵਾਈ ’ਚ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ’ਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਨੀਟ ’ਚ ਸਫਲਤਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਦਿਆਰਥੀਆਂ ’ਚ ਸ਼ੁਭਕਰਨ ਸਿੰਘ, ਦਿਵਜੋਤ ਸਿੰਘ, ਆਸ਼ਿਮਾ, ਰਾਘਵ, ਪਲਕ ਦੀਪ ਕੌਰ, ਅਵਨੀਤ ਕੌਰ, ਸੁਹਾਨਾ, ਕਰਨਦੀਪ ਕੌਰ, ਪ੍ਰਨੀਤ ਸਿੰਘ ਬਾਂਸਲ, ਅੰਮ੍ਰਿਤ, ਈਸ਼ਕਾ ਗੁਪਤਾ, ਅਨਿਨਿਆ, ਤਨੀਸ਼ਾ ਜਨਾਗਲ, ਅਰਸ਼ਪ੍ਰੀਤ ਕੌਰ ਸੈਣੀ, ਜਸ਼ਨਦੀਪ ਕੌਰ, ਅੰਬਿਕਾ ਸ਼ਰਮਾ, ਸੋਨਾਲੀ ਰਾਜ, ਹਰਲੀਨ, ਸਿਮਰਪ੍ਰੀਤ ਕੌਰ, ਪਵਿੱਤਰ ਸਿੰਘ, ਸੁਖਪ੍ਰੀਤ ਕੌਰ, ਸਿਆ, ਆਨੁਵੰਸ਼ਦੀਪ ਸਿੰਘ, ਅਰਨਬ ਬਡਿਆਲ, ਜਸਲੀਨ ਕੌਰ, ਮੇਘਾ ਸ਼ਰਮਾ, ਗੋਰੀਕਾ ਸਿੰਘ, ਪਲਕ ਸ਼ਰਮਾ, ਅਨਰਿਆ, ਮਨਜੋਤ ਸਿੰਘ, ਰਿਸ਼ਿਤਾ, ਮੁਸਕਾਨ, ਮਨਰਾਜ ਕੌਰ, ਅਮਨ ਕੌਰ ਅਤੇ ਰਮਨਦੀਪ ਕੌਰ ਸਮੇਤ ਹੋਰ ਵਿਦਿਆਰਥੀ ਸ਼ਾਮਲ ਹਨ। ਇਸ ਮੌਕੇ ਅਠਵੀਂ ਦੀ ਬੋਰਡ ਦੀ ਪ੍ਰੀਖਿਆ ’ਚ ਮੈਰਿਟ ’ਚ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਮੋਹਨ ਨੂੰ ਵੀ 11 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਵਿਨਾਸ਼ ਰਾਏ ਖੰਨਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਮਨੋਜ ਕਪੂਰ ਨੇ ਕਿਹਾ ਕਿ ਟ੍ਰਿਪਲ ਐਮ. ਦਾ ਉਦੇਸ਼ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਚਿੱਤ ਮਾਰਗ ਦਰਸ਼ਨ ਤੇ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰੋ. ਐੱਸ.ਕੇ. ਸ਼ਰਮਾ, ਪ੍ਰੋ. ਨਵਦੀਪ ਕਪੂਰ, ਪ੍ਰੋ. ਸਪਨਾ ਸਮੇਤ ਹੋਰ ਮੈਂਬਰ ਤੇ ਵਿਦਿਆਰਥੀਆਂ ਹਾਜ਼ਰ ਸਨ।