09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਕੰਗਮਾਈ ਵਿਖੇ 42 ਵਿਅਕਤੀਆਂ ਦੇ ਮੁਫ਼ਤ ਐਕਸਰੇ ਕੀਤੇ

ਹਰਿਆਣਾ, 9 ਅਗਸਤ (ਹਰਮੇਲ ਸਿੰਘ ਖੱਖ)-ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗਵਾਈ ਹੇਠ ਭਾਰਤ ਟੀ.

Ad Position 21
No active advertisement
ਅਜੀਤ ਡੈਸਕ 10-08-2026
ਹਰਿਆਣਾ, 9 ਅਗਸਤ (ਹਰਮੇਲ ਸਿੰਘ ਖੱਖ)-ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਅਗਵਾਈ ਹੇਠ ਭਾਰਤ ਟੀ.ਬੀ. ਮੁਕਤ ਅਭਿਆਨ ਤਹਿਤ ਪਿੰਡ ਕੰਗਮਾਈ ਵਿਖੇ ਹੈਂਡ ਹੈਲਡ ਐਕਸਰੇ ਮਸ਼ੀਨ ਦੁਆਰਾ 42 ਵਿਅਕਤੀਆਂ ਦੇ ਮੁਫ਼ਤ ਐਕਸਰੇ ਕੀਤੇ ਗਏ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਸੁਦੇਸ਼ ਰਾਜਨ ਨੇ ਦੱਸਿਆ ਕਿ ਟੀ.ਬੀ ਇੱਕ ਛੂਤ ਦੀ ਬਿਮਾਰੀ ਹੈ ਅਤੇ ਇਹ ਬਹੁਤ ਖ਼ਤਰਨਾਕ ਹੈ। ਟੀ.ਬੀ ਸਿਰਫ਼ ਫੇਫੜਿਆਂ ਦੀ ਹੀ ਨਹੀਂ ਹੁੰਦੀ ਇਹ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਦੋ ਹਫ਼ਤਿਆਂ ਤੋਂ ਲਗਾਤਾਰ ਖਾਂਸੀ, ਬੁਖ਼ਾਰ, ਕਮਜ਼ੋਰੀ, ਭਾਰ ਦਾ ਘਟਣਾ ਆਦਿ ਇਸ ਦੇ ਮੁੱਖ ਲੱਛਣ ਹਨ ਇਸ ਤੋਂ ਇਲਾਵਾ ਕਿਸੇ ਵੀ ਹਿੱਸੇ ਵਿਚ ਗੱਠ ਹੋਣ ’ਤੇ ਵੀ ਇਸ ਦੀ ਪੂਰੀ ਜਾਂਚ ਕਰਵਾਉਣੀ ਚਾਹੀਦੀ ਹੈ । ਟੀ.ਬੀ ਦੇ ਮਰੀਜ਼ਾਂ ਨੂੰ ਸਰਕਾਰੀ ਸੰਸਥਾ ਵਿਖੇ ਮੁਫ਼ਤ ਜਾਂਚ ਤੇ ਦਵਾਈ ਦੇ ਨਾਲ ਨਾਲ ਮਰੀਜ਼ ਨੂੰ ਇਲਾਜ ਦੌਰਾਨ ਪੌਸ਼ਟਿਕ ਠੀਕ ਖ਼ੁਰਾਕ ਲਈ 1000 ਰੁ ਪ੍ਰਤੀ ਮਹੀਨਾ ਵੀ ਦਿੱਤਾ ਜਾਂਦਾ ਹੈ । ਇਸ ਮੌਕੇ ਜਸਤਿੰਸਰ ਸਿੰਘ ਬੀ.ਈ.ਈ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਲਾਕ ਭੂੰਗਾ ਵਿਖੇ ਸਿਹਤ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ’ਚ ਹੈਂਡ ਹੈਲਡ ਐਕਸ-ਰੇ ਮਸ਼ੀਨ ਦੁਆਰਾ ਛਾਤੀ ਦੇ ਮੁਫ਼ਤ ਐਕਸ-ਰੇ ਕੀਤੇ ਜਾਂਦੇ ਹਨ। ਇਸ ਮੌਕੇ ਜਗਦੀਪ ਸਿੰਘ ਟੀ.ਬੀ.ਐੱਚ.ਵੀ , ਨੀਰਜ ਰੇਡਿੳਗ੍ਰਾਫਰ, ਰਣਯੋਧ ਸਿੰਘ, ਮੋਨਿਕਾ, ਆਸ਼ਾ ਵਰਕਰ ਅਤੇ ਪਿੰਡ ਵਾਸੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਬਲਜੀਤ ਸਿੰਘ ਕਾਹਲੋ ਦੀ ਪਤਨੀ ਕੁਲਵੰਤ ਕੌਰ ਦੀ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ ਪਿੰਡ ਭੱਕਲਾਂ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਛੋਟੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਸਰਪੰਚ ਰਾਕੇਸ਼ ਕਿਰਨ, ਸੇਵਾ ਸਿ...
Ad Position 24