10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਤੀਆਂ ਦਾ ਤਿਉਹਾਰ ਮਨਾਇਆ

ਖੁੱਡਾ, 9 ਅਗਸਤ (ਸਰਬਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਸਾਉਣ ਮਹੀਨੇ ਦਾ ਪ੍ਰਮੁੱਖ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨਾਏ ਗਏ ਇਸ ਤਿਉਹਾਰ ਮੌਕੇ ਸਕੂਲ ਦਾ ਵਿਹੜਾ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਗਿਆ।

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦੀਆਂ ਝਲਕੀਆਂ। ਤਸਵੀਰ : ਸਰਬਜੀਤ ਸਿੰਘ 10-08-2026
ਖੁੱਡਾ, 9 ਅਗਸਤ (ਸਰਬਜੀਤ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਵਿਖੇ ਸਾਉਣ ਮਹੀਨੇ ਦਾ ਪ੍ਰਮੁੱਖ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਦੀ ਅਗਵਾਈ ਵਿਚ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਮਨਾਏ ਗਏ ਇਸ ਤਿਉਹਾਰ ਮੌਕੇ ਸਕੂਲ ਦਾ ਵਿਹੜਾ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਗਿਆ। ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਰਿਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ ਧਜ ਕੇ ਅਮੀਰ ਵਿਰਸੇ ਦੀ ਝਲਕ ਪੇਸ਼ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਹੋਏ ਰਵਾਇਤੀ ਘੋੜੀਆਂ ਤੇ ਸੁਹਾਗ ਗਾਏ। ਉਪਰੰਤ ਬੋਲੀਆਂ ਅਤੇ ਗਿੱਧੇ ਦੀ ਪ ੇਸ਼ਕਾਰੀ ਕੀਤੀ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਨੇ ਸੰਬੋਧਨ ਕਰਦੇ ਹੋਏ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਤੀਆਂ ਦੀਆਂ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਗਿੱਲ ਤੋਂ ਇਲਾਵਾ ਮੈਡਮ ਸੰਗੀਤ ਕੌਰ, ਮੰਜੂਸ਼ਾ, ਰਾਜਵੰਤ ਕੌਰ, ਗੁਰਵਿੰਦਰ ਕੌਰ, ਮੈਡਮ ਰੇਖਾ ਰਾਣੀ ਸ਼ਰਮਾ, ਅਮਨਦੀਪ ਕੌਰ, ਰਾਜਵਿੰਦਰ ਕੌਰ, ਜੋਤੀ ਸੈਣੀ, ਜੀਵਨ ਜੋਤੀ, ਗੀਤਾ ਕੁਮਾਰੀ, ਨਵਦੀਪ ਕੌਰ, ਬਖ਼ਸ਼ੀਸ਼ ਕੌਰ, ਬਲਜੀਤ ਕੌਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਰੁਪਏ ਦੀ ਲਾਗਤ ਨਾਲ ਖੁੱਡਾ, ਖੁਣ-ਖੁਣ ਕਲਾਂ ਤੋਂ ਟਾਹਲੀ ਮੋੜ ਤੱਕ ਬਣੇਗੀ ਸੜਕ ਮੈਂਬਰ ਪਾਰਲੀਮੈਂਟ ਚੱਬੇਵਾਲ ਤੇ... ਅਗਲੀ ਖ਼ਬਰ ਜਥੇਦਾਰ ਅਮਰਜੀਤ ਸਿੰਘ ਚੌਹਾਨ ਦਾ ਹਾਲ ਚਾਲ ਪੁੱਛਦੇ ਹੋਏ ਪ੍ਰਧਾਨ ਸ਼੍ਰੋਮਣੀ ਕਮੇਟੀ ਐਡ. ਹਰਜਿੰਦਰ ਸਿੰਘ ਧਾਮੀ। ਜਥੇ. ਚੌਹ...
Ad Position 24