ਰਹੀਮਪੁਰ ਸਬਜ਼ੀ ਮੰਡੀ ’ਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ
ਟੈਕਸ ਦੇ ਕੇ ਵੀ ਲੋਕ ਗੰਦਗੀ ਭਰਿਆ ਖਾਣਾ ਖ਼ਰੀਦਣ ਲਈ ਮਜਬੂਰ- ਧੀਮਾਨ
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਰਹੀਮਪੁਰ ਸਬਜ਼ੀ ਮੰਡੀ ’ਚ ਸਫ਼ਾਈ ਦੀ ਐਨੀ ਭੈੜੀ ਦੁਰਦਸ਼ਾ ਹੈ ਕਿ ਖਾਣ ਵਾਲੀਆਂ ਵਸਤੂਆਂ ਵੀ ਗੰਦਗੀ ਦੇ ਢੇਰਾਂ ਨਜ਼ਦੀਕ ਹੀ ਵੇਚੀਆਂ ਜਾ ਰਹੀਆਂ ਹਨ, ਜਿਸਦੇ ਚੱਲਦਿਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਸ਼ਰੇਆਮ ਬਣਿਆ ਹੋਇਆ ਹੈ। ਜੇਕਰ ਮਾੜਾ ਖਾਣਾ ਪਰੋਸਿਆ ਜਾਵੇਗਾ ਤਾਂ ਖਾਣ ਵਾਲੇ ਖ਼ੁਦ ਹੀ ਗੰਦਗੀ ਭਰਿਆ ਖਾਣ ਲਈ ਮਜਬੂਰ ਹੋਣਗੇ।
ਸ
ਸਥਾਨਕ ਰਹੀਮਪੁਰ ਮੰਡੀ ’ਚ ਖਾਣ ਪੀਣ ਵਾਲੀਆਂ ਦੁਕਾਨਾਂ ਨਜ਼ਦੀਕ ਲੱਗਿਆ ਗੰਦਗੀ ਦਾ ਵੱਡਾ ਢੇਰ। ਤਸਵੀਰ: ਹਮਸ਼ਾਇਨ ਸਟੂਡੀਓ
10-08-2026
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਰਹੀਮਪੁਰ ਸਬਜ਼ੀ ਮੰਡੀ ’ਚ ਸਫ਼ਾਈ ਦੀ ਐਨੀ ਭੈੜੀ ਦੁਰਦਸ਼ਾ ਹੈ ਕਿ ਖਾਣ ਵਾਲੀਆਂ ਵਸਤੂਆਂ ਵੀ ਗੰਦਗੀ ਦੇ ਢੇਰਾਂ ਨਜ਼ਦੀਕ ਹੀ ਵੇਚੀਆਂ ਜਾ ਰਹੀਆਂ ਹਨ, ਜਿਸਦੇ ਚੱਲਦਿਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਸ਼ਰੇਆਮ ਬਣਿਆ ਹੋਇਆ ਹੈ। ਜੇਕਰ ਮਾੜਾ ਖਾਣਾ ਪਰੋਸਿਆ ਜਾਵੇਗਾ ਤਾਂ ਖਾਣ ਵਾਲੇ ਖ਼ੁਦ ਹੀ ਗੰਦਗੀ ਭਰਿਆ ਖਾਣ ਲਈ ਮਜਬੂਰ ਹੋਣਗੇ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਇਹ ਲੋਕਾਂ ਵਲੋਂ ਹਰ ਰੋਜ਼ ਟੈਕਸ ਦੇ ਰੂਪ ਵਿਚ ਦਿੱਤੇ ਜਾਂਦੇ ਲੱਖਾਂ ਰੁਪਏ ਦੇ ਨਤੀਜੇ ਨਿਕਲ ਰਹੇ ਹਨ। ਅੱਜ ਫਿਰ ਲੋੜ ਹੈ ਮੰਡੀ ਬਚਾਓ ਸੰਘਰਸ਼ ਮੋਰਚਾ ਬਣਾਉਣ ਦੀ। ਉਨ੍ਹਾਂ ਦੱਸਿਆ ਕਿ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀ ਵੀ ਮੰਡੀ ਵਿਚ ਹੀ ਬੈਠਦੇ ਹਨ ਤੇ ਉਨ੍ਹਾਂ ਦੇ ਨਜ਼ਦੀਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫ਼ਤਰ ਵੀ ਹੈ, ਫਿਰ ਜ਼ਿਲ੍ਹਾ ਸਿਹਤ ਅਫ਼ਸਰ ਵੀ ਜ਼ਿਲ੍ਹੇ ਵਿਚ ਰਹਿੰਦੇ ਹਨ, ਨਗਰ ਨਿਗਮ ਤੇ 1 ਕਿੱਲੋਮੀਟਰ ਦੇ ਘਰੇ ਅੰਦਰ ਡਿਪਟੀ ਕਮਿਸ਼ਨਰ ਦਾ ਦਫ਼ਤਰ ਵੀ ਸਥਿਤ ਹੈ ਤੇ ਹੋਰ ਤੇ ਹੋਰ ਮੰਡੀਕਰਨ ਬੋਰਡ ਦੇ ਚੇਅਰਮੈਨ ਦਾ ਦਫ਼ਤਰ ਵੀ ਮੰਡੀ ਵਿਚ ਹੀ ਹੈ ਪਰ ਇਸ ਸਭ ਦੇ ਬਾਵਜੂਦ ਮੰਡੀ ਦੀ ਅਤਿ ਗੰਦਗੀ ਨਾਲ ਭਰੀ ਵਿਵਸਥਾ ਟੈਕਸ ਦੇਣ ਵਾਲਿਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਧੀਮਾਨ ਨੇ ਦੱਸਿਆ ਕਿ ਮੰਡੀ ਅੰਦਰ ਹਮੇਸ਼ਾ ਗੰਦਗੀ ਭਰੀ ਅਤੇ ਬਦਬੂ ਮਾਰਦੀਆਂ ਥਾਵਾਂ ’ਤੇ ਭੋਜਨ ਵਿੱਕਰੀ ਹੁੰਦਾ ਹੈ। ਗੰਦਗੀ ਦੇ ਢੇਰਾਂ ਅਤੇ ਮਲ ਮੂਤਰ ਤੋਂ ਪੈਦਾ ਹੋ ਰਿਹਾ ਬੈਕਟੀਰੀਆ, ਮੱਖੀਆਂ ਮੱਛਰ ਉਸੇ ਸਾਰੇ ਫਰੂਟ ’ਤੇ ਅਪਣਾ ਮਲ ਮੂਤਰ ਛੱਡਦਾ ਹੈ ਜਿਹੜਾ ਕਿ ਲੋਕਾਂ ਨੂੰ ਘਰਾਂ ਵਿਚ ਲਿਜਾ ਕੇ ਖਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਰਹਿਣ ਸਹਿਣ ਅਤੇ ਖਾਣ ਪੀਣ ਦੀ ਗੁਣਵੱਤਾ ਵਿਚ ਐਨੀ ਗਿਰਾਵਟ ਆ ਗਈ ਹੈ ਕਿ ਅਸੀਂ ਸਾਰੇ ਗੰਦਗੀ ਭਰੀਆਂ ਥਾਵਾਂ ਉੱਤੇ ਭੋਜਨ ਖਾਣ ਲਈ ਮਜਬੂਰ ਹੋ ਰਹੇ ਹਾਂ। ਧੀਮਾਨ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੋਈ ਹੈ। ਧੀਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਮੰਡੀ ਪ੍ਰਤੀ ਨਾ ਧਿਆਨ ਦਿੱਤਾ ਤਾਂ ਹਰ ਘਰ ਵਿਚ ਬਿਮਾਰੀ ਫੈਲੇਗੀ।