10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਯਾਦਗਾਰੀ ਹੋ ਨਿੱਬੜਿਆ 38ਵਾਂ ਸਾਵਣ ਕਵੀ ਦਰਬਾਰ

ਮਾਹਿਲਪੁਰ, 10 ਅਗਸਤ (ਰਜਿੰਦਰ ਸਿੰਘ)- ਪੰਜਾਬੀ ਸਾਹਿੱਤ ਸਭਾ ਮਾਹਿਲਪੁਰ ਵੱਲੋਂ 38ਵਾਂ ਕਵੀ ਦਰਬਾਰ ਪ੍ਰਧਾਨ ਪ੍ਰਿੰ. ਸੁਰਿੰਦਰ ਪਾਲ ਸਿੰਘ ਪਰਦੇਸੀ ਦੀ ਅਗਵਾਈ ’ਚ ਪ੍ਰਿੰ.

Ad Position 21
No active advertisement
ਅਜੀਤ ਡੈਸਕ 11-08-2026
ਮਾਹਿਲਪੁਰ, 10 ਅਗਸਤ (ਰਜਿੰਦਰ ਸਿੰਘ)- ਪੰਜਾਬੀ ਸਾਹਿੱਤ ਸਭਾ ਮਾਹਿਲਪੁਰ ਵੱਲੋਂ 38ਵਾਂ ਕਵੀ ਦਰਬਾਰ ਪ੍ਰਧਾਨ ਪ੍ਰਿੰ.ਸੁਰਿੰਦਰ ਪਾਲ ਸਿੰਘ ਪਰਦੇਸੀ ਦੀ ਅਗਵਾਈ ’ਚ ਪ੍ਰਿੰ. ਰੁਪਿੰਦਰਜੋਤ ਸਿੰਘ ਦੀ ਦੇਖ-ਰੇਖ ’ਚ ਖ਼ਾਲਸਾ ਕਾਲਜ ਮਾਹਿਲਪੁਰ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਵਾਸੀ ਭਾਰਤੀ ਰਜਿੰਦਰ ਸਿੰਘ ਫਲੋਰਾ ਇੰਗਲੈਂਡ ਰੀਬਨ ਕੱਟ ਸ਼ੁਰੂਆਤੀ ਰਸਮ ਨਿਭਾਈ। ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਲਾਲੀ ਬਾਜਵਾ, ਪ੍ਰਿੰ. ਡਾ.ਪਰਵਿੰਦਰ ਸਿੰਘ ਖਾਲਸਾ ਕਾਲਜ, ਐਡ.ਰਘਵੀਰ ਸਿੰਘ ਟੇਰਕਿਆਣਾ, ਵਰਿੰਦਰ ਸ਼ਰਮਾ ਭਾਰਟਾ, ਡਾ. ਗਵੀਸ਼, ਪੀ.ਸੀ.ਪਾਲ ਰਿਟਾ.ਈ.ਟੀ.ਓ, ਹਰਵੇਲ ਸਿੰਘ ਸੈਣੀ, ਜਗਦੀਪ ਸਿੰਘ ਸਾਬਕਾ ਕੌਂਸਲਰ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸਭਾ ਵੱਲੋਂ ਪ੍ਰਿੰ. ਇੰਦਰਜੀਤ ਸਿੰਘ ਵਾਸੂ ਤੇ ਕਵਿੱਤਰੀ ਮਨਦੀਪ ਕੌਰ ਪ੍ਰੀਤ ਮੁਕੇਰੀਆਂ ਨੂੰ ਉਨ੍ਹਾਂ ਦੇ ਸਾਹਿੱਤ ਖੇਤਰ ’ਚ ਪਾਏ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਕਵੀ ਦਰਬਾਰ ’ਚ ਅਮਰੀਕ ਸਿੰਘ ਦਿਆਲ, ਰੇਸ਼ਮ ਬੇਧੜਕ, ਸੰਤੋਖ ਸਿੰਘ ਬਾਹੜਾ, ਸੁਰਜੀਤ ਮੰਨਣਹਾਨੀ, ਬਲਵਿੰਦਰ ਬੇਤਾਬ, ਜਗਜੀਤ ਸਿੰਘ ਗਣੇਸ਼ਪੁਰ, ਪ੍ਰੀਤ ਨੀਤਪੁਰ, ਸਰਬਜੀਤ ਸਿੰਘ ਸਾਬੀ, ਗਾਇਕ ਤੇ ਲੇਖਕ ਗੁਰਮਿੰਦਰ ਕੈਂਡੋਵਾਲ, ਪ੍ਰਿੰ. ਸੁਰਜੀਤ ਸਿੰਘ ਕੈਂਥ, ਸੁਰਜੀਤ ਮੰਨਣਹਾਣਾ, ਵਿਜੇ ਬੰਬੇਲੀ, ਪਿ੍ਰੰ.ਸਰਬਜੀਤ ਸਿੰਘ, ਰਣਜੀਤ ਪੋਸੀ, ਕਰਮ ਸਿੰਘ ਕਹਾਰਪੁਰ, ਲਲਕਾਰ ਸਿੰਘ ਲਾਲੀ, ਸਿਤਾਰ ਸਿੰਘ ਮੋਰਾਂਵਾਲੀ, ਪ੍ਰੇਮ ਸਾਹਿਲ, ਬਲਜਿੰਦਰ ਮਾਨ, ਤਾਰਾ ਸਿੰਘ ਚੇੜਾ, ਪਰਮਜੀਤ ਕਾਤਿਬ, ਰਣਜੀਤ ਪੋਸੀ, ਦਿਲਬਹਾਰ ਸ਼ੋਕਤ, ਪਰਮਜੀਤ ਸਿੰਘ, ਮਹਿੰਦਰ ਕੌਰ, ਪਿ੍ਰੰ. ਕੁਲਤਰਨਜੀਤ ਸਿੰਘ, ਸੰਤੋਖ ਸਿੰਘ, ਬਲਜੀਤ ਕੌਰ ਝੂਟੀ, ਅਮਰੀਕ ਸਿੰਘ ਦਿਆਲ, ਅਲੀਕ ਸਿੰਘ ਘੁੰਮਣ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ। ਸਟੇਜ ਦੀ ਕਾਰਵਾਈ ਦੇ ਫ਼ਰਜ਼ ਮਨਜੀਤ ਲੱਲੀਆਂ ਨੇ ਬਾਖ਼ੂਬੀ ਨਿਭਾਏ। ਇਸ ਮੌਕੇ ਵਾਤਾਵਰਨ ਪ੍ਰੇਮੀ ਕਮੇਟੀ ਵਲੋਂ ਅੰਬਾਂ ਦੇ ਬੂਟੇ ਵੰਡੇ ਗਏ। ਇਸ ਮੌਕੇ ਪ੍ਰਿੰ. ਚਮਨ ਲਾਲ, ਸਰਬਜੀਤ ਸਿੰਘ ਮੰਝ, ਪ੍ਰਭਜੋਤ ਸਿੰਘ ਬੈਂਸ, ਪ੍ਰੋ. ਸਰਵਣ ਸਿੰਘ, ਬੰਤ ਸਿੰਘ ਬੈਂਸ, ਐਡ. ਸ਼ੇਰ ਸਿੰਘ ਗਿੱਲ, ਦਵਿੰਦਰ ਸਿੰਘ ਕਾਲੇਵਾਲ, ਅਮਰਜੀਤ ਸਿੰਘ, ਮਾ. ਹਰਭਜਨ ਸਿੰਘ ਅਜਨੋਹਾ, ਅਮਰਜੀਤ ਸਿੰਘ, ਮਨਜੀਤ ਬੈਂਸ, ਸੱਜਣ ਸਿੰਘ, ਮੋਹਣ ਸਿੰਘ, ਦਲਜੀਤ ਸਿੰਘ , ਜਸਵੀਰ ਕੌਰ ਖਾਲਸਾ, ਮੈਡਮ ਤਜਿੰਦਰ ਕੌਰ, ਅਮ੍ਰਿਤਪਾਲ ਸਿੰਘ, ਬਲਵਿੰਦਰ ਰਾਮ, ਮਲਕੀਅਤ ਸਿੰਘ, ਬਲਵਿੰਦਰ ਰਾਮ ਅਤੇ ਹੋਰ ਕਵੀ ਤੇ ਸਰੋਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਪਬਲਿਕ ਸਕੂਲ ਦਸੂਹਾ ਵਿਚ ‘ਤੀਆਂ ਦਾ ਤਿਉਹਾਰ’ ਮਨਾਇਆ ਅਗਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ
Ad Position 24