10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਮਹਿੰਦੀ ਮੁਕਾਬਲਾ ਕਰਵਾਇਆ

ਦਸੂਹਾ, 10 ਅਗਸਤ (ਕੌਸ਼ਲ)- ਦਯਾਨੰਦ ਆਦਰਸ਼ ਵਿਦਿਆਲਿਆ ਵਿਖੇ ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇਕ ਸ਼ਾਨਦਾਰ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਦੇ ਪ੍ਰਧਾਨ ਸੁਤੰਤਰ ਚੋਪੜਾ ਅਤੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪ੍ਰਿੰਸੀਪਲ ਅਲਕਾ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸਮਾਪਤ ਹੋਇਆ।

Ad Position 21
No active advertisement
ਅਜੀਤ ਡੈਸਕ 11-08-2026
ਦਸੂਹਾ, 10 ਅਗਸਤ (ਕੌਸ਼ਲ)- ਦਯਾਨੰਦ ਆਦਰਸ਼ ਵਿਦਿਆਲਿਆ ਵਿਖੇ ਵਿਦਿਆਰਥਣਾਂ ਦੀ ਕਲਾਤਮਕ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇਕ ਸ਼ਾਨਦਾਰ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸਕੂਲ ਦੇ ਪ੍ਰਧਾਨ ਸੁਤੰਤਰ ਚੋਪੜਾ ਅਤੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਪ੍ਰਿੰਸੀਪਲ ਅਲਕਾ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਸਮਾਪਤ ਹੋਇਆ। ਮੁਕਾਬਲੇ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾਤਮਕ ਸੋਚ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਗ ਲੈਣ ਵਾਲੀਆਂ ਵਿਦਿਆਰਥਣਾਂ ਵਿਚ ਹਰਸ਼ਿਤਾ, ਲਵਲੀਨ, ਹੁਮੀਤ, ਰਿਤਿਕਾ, ਜਸਮੀਨ, ਤਨੀਸ਼ਾ, ਪ੍ਰਿਆ, ਪੰਕਤੀ, ਕਨਿਕਾ, ਕਿਰਨ, ਹੇਜ਼ਲ, ਨਿਵੇਦਿਤਾ, ਜੋਇਆ, ਅਗਮਪ੍ਰੀਤ, ਚਾਹਤ, ਮਨਪ੍ਰੀਤ, ਰੀਆ, ਪਲਕ ਅਤੇ ਜਸਮੀਨ ਸ਼ਾਮਲ ਰਹੀਆਂ। ਵਿਦਿਆਰਥਣਾਂ ਨੇ ਆਪਣੀਆਂ ਹਥੇਲੀਆਂ ’ਤੇ ਬੇਹੱਦ ਖ਼ੂਬਸੂਰਤ ਅਤੇ ਰਚਨਾਤਮਿਕ ਮਹਿੰਦੀ ਦੇ ਡਿਜ਼ਾਈਨ ਬਣਾਉਂਦਿਆਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਕੂਲ ਦਾ ਮਾਹੌਲ ਉਤਸ਼ਾਹ ਅਤੇ ਰਚਨਾਤਮਿਕਤਾ ਨਾਲ ਭਰਪੂਰ ਰਿਹਾ। ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਸਕੂਲ ਦੇ ਪ੍ਰਧਾਨ ਸੁਤੰਤਰ ਚੋਪੜਾ ਅਤੇ ਮੈਨੇਜਰ ਐਡਵੋਕੇਟ ਪੁਨੀਤ ਬੱਸੀ ਨੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਪ੍ਰਿੰਸੀਪਲ ਅਲਕਾ ਨੇ ਵੀ ਸਾਰੀਆਂ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਭਵਿੱਖ ਵਿਚ ਵੀ ਆਪਣੀ ਕਲਾ ਨੂੰ ਨਿਖਾਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਐਮ.ਏ. ਹਿੰਦੀ ਦੀ ਵਿਦਿਆਰਥਣ ਕਾਜਲ ਰਹੀ ਜ਼ਿਲ੍ਹੇ ’ਚੋਂ ਦੂਜੇ ਸਥਾਨ ’ਤੇ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਪਬਲਿਕ ਸਕੂਲ ਦਸੂਹਾ ਵਿਚ ‘ਤੀਆਂ ਦਾ ਤਿਉਹਾਰ’ ਮਨਾਇਆ
Ad Position 24