ਨੌਸਰਬਾਜ਼ ਮੋਬਾਈਲ ਤੇ 5000 ਰੁਪਏ ਦੀ ਰਾਸ਼ੀ ਲੁੱਟ ਕੇ ਫ਼ਰਾਰ
ਸੈਲਾ ਖ਼ੁਰਦ, 11 ਅਗਸਤ (ਹਰਵਿੰਦਰ ਸਿੰਘ ਬੰਗਾ)-ਦੋ ਅਣਪਛਾਤੇ ਨੌਸਰਬਾਜ਼ ਲੁਟੇਰਿਆਂ ਵੱਲੋਂ ਇਕ ਦੁਕਾਨਦਾਰ ਨੂੰ ਗੁਮਰਾਹ ਕਰਕੇ ਨਾਟਕੀ ਢੰਗ ਨਾਲ 1 ਮੋਬਾਈਲ ਸਮੇਤ 5 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਕੁਲਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸੈਲਾ ਖ਼ੁਰਦ ਨੇ ਦੱਸਿਆ ਕਿ ਉਹ ਸਥਾਨਕ ਮਿਲ ਰੋਡ ’ਤੇ ਭੱਟੀ ਬੁੱਕ ਡੀਪੂ ਦੀ ਦੁਕਾਨ ਕਰਦਾ ਹੈ।
ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਕੁਲਵੀਰ ਸਿੰਘ ਜਾਣਕਾਰੀ ਦਿੰਦਾ ਹੋਇਆ।
12-08-2026