18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਜਪਾ ਨੇ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਬਾਹਰ ਕਾਂਗਰਸ ਹਾਈ ਕਮਾਂਡ ਦਾ ਪੁਤਲਾ ਫੂਕਿਆ

ਟਾਂਡਾ ਉੜਮੁੜ, 17 ਅਗਸਤ (ਦੀਪਕ ਬਹਿਲ)- ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਦੀ ਅਗਵਾਈ ਹੇਠ ਭਾਜਪਾ ਕਾਰਜਕਰਤਾ ਵਲੋਂ ਕਾਂਗਰਸ ਕਾਰਜਕਾਰੀ ਪੰਜਾਬ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਬਾਹਰ ਕਾਂਗਰਸ ਹਾਈ ਕਮਾਂਡ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਵਿਧਾਇਕ ਮੁਕੇਰੀਆਂ ਜੰਗੀ ਲਾਲ ਮਹਾਜਨ, ਸੁਰਿੰਦਰ ਜਾਜਾ, ਜਵਾਹਰ ਖੁਰਾਨਾ, ਰਵਿੰਦਰ ਰਵੀ ਸਾਬਕਾ ਪ੍ਰਧਾਨ ਦਸੂਹਾ, ਸੰਗਰਾਮ ਸਿੰਘ, ਅਨਿਲ ਵਸ਼ਿਸ਼ਟ, ਪ੍ਰਦੀਪ ਪਲਾਹਾ, ਰਜਿੰਦਰ ਛੋਟੂ, ਵਿਕਾਸ ਮਨਕੋਟੀਆ ਆਦਿ ਨੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖਰਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਵਲੋਂ ਰਾਸ਼ਟਰ ਗੀਤ ‘ਵੰਦੇ ਮਾਤਰਮ’ ਦੇ ਕੀਤੇ ਅਪਮਾਨ ਦੇ ਵਿਰੋਧ ਵਿਚ ਵਿਚਾਰ ਪੇਸ਼ ਕੀਤੇ।

Ad Position 21
No active advertisement
ਅਜੀਤ ਡੈਸਕ 18-08-2026
ਟਾਂਡਾ ਉੜਮੁੜ, 17 ਅਗਸਤ (ਦੀਪਕ ਬਹਿਲ)- ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਿਨਹਾਸ ਦੀ ਅਗਵਾਈ ਹੇਠ ਭਾਜਪਾ ਕਾਰਜਕਰਤਾ ਵਲੋਂ ਕਾਂਗਰਸ ਕਾਰਜਕਾਰੀ ਪੰਜਾਬ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਬਾਹਰ ਕਾਂਗਰਸ ਹਾਈ ਕਮਾਂਡ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਵਿਧਾਇਕ ਮੁਕੇਰੀਆਂ ਜੰਗੀ ਲਾਲ ਮਹਾਜਨ, ਸੁਰਿੰਦਰ ਜਾਜਾ, ਜਵਾਹਰ ਖੁਰਾਨਾ, ਰਵਿੰਦਰ ਰਵੀ ਸਾਬਕਾ ਪ੍ਰਧਾਨ ਦਸੂਹਾ, ਸੰਗਰਾਮ ਸਿੰਘ, ਅਨਿਲ ਵਸ਼ਿਸ਼ਟ, ਪ੍ਰਦੀਪ ਪਲਾਹਾ, ਰਜਿੰਦਰ ਛੋਟੂ, ਵਿਕਾਸ ਮਨਕੋਟੀਆ ਆਦਿ ਨੇ ਕਾਂਗਰਸ ਦੇ ਪ੍ਰਧਾਨ ਮਲਿਕਅਰਜੁਨ ਖਰਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਵਲੋਂ ਰਾਸ਼ਟਰ ਗੀਤ ‘ਵੰਦੇ ਮਾਤਰਮ’ ਦੇ ਕੀਤੇ ਅਪਮਾਨ ਦੇ ਵਿਰੋਧ ਵਿਚ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਦਾ ਨਿਰਾਦਰ ਕਾਂਗਰਸ ਨੂੰ ਮਹਿੰਗਾ ਪਵੇਗਾ। ਰਾਸ਼ਟਰੀ ਗੀਤ ਦਾ ਅਪਮਾਨ ਕਰਕੇ ਕਾਂਗਰਸ ਹਾਈ ਕਮਾਂਡ ਦੀ ਘਟੀਆ ਸੋਚ ਸਾਰੇ ਦੇਸ਼ ਦੇ ਲੋਕਾਂ ਨੇ ਦੇਖੀ ਹੈ ਜਿਸ ਨਾਲ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਇਸ ਮੌਕੇ ਭਾਜਪਾ ਵਲੋਂ ਕਾਂਗਰਸ ਕਾਰਜਕਾਰੀ ਸੂਬਾ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਅੱਗੇ ਭਾਜਪਾ ਵਰਕਰਾਂ ਵਲੋਂ ਧਰਨਾ ਪ੍ਰਦਰਸ਼ਨ ਕਰਕੇ ਕਾਂਗਰਸ ਦਫ਼ਤਰ ਦੇ ਬਾਹਰ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਚਰਣਜੀਤ ਸਿੰਘ, ਮੰਡਲ ਪ੍ਰਧਾਨ ਵਿਨੋਦ ਕੁਮਾਰ ਮਿੱਠੂ, ਮੰਡਲ ਪ੍ਰਧਾਨ ਸ਼ੰਮੀ ਵਸ਼ਿਸ਼ਟ, ਵਿਵੇਕ ਰਿੰਕਾ, ਅੰਮ੍ਰਿਤ ਧਨੋਆ, ਓਂਕਾਰ ਸਿੰਘ, ਅਮਿੱਤ ਸ਼ਿੰਗਾਰੀ, ਅੰਕਿਤ ਰਾਣਾ, ਵਿਨਾਯਕ ਪੰਡਿਤ, ਸੰਜੀਵ ਜ਼ਖਮੀ, ਰਮਨ ਗੋਲਡੀ, ਸ਼ਿਵਮ ਸ਼ਰਮਾ, ਲਖਵਿੰਦਰ ਸਿੰਘ, ਲਲਿਤ ਕੁਮਾਰ, ਕੈਪਟਨ ਕਰਨ ਸਿੰਘ, ਹਰਿੰਦਰ ਸਿੰਘ, ਐਡਵੋਕੇਟ ਮੁਲਤਾਨੀ, ਸੱਜਨ ਸਿੰਘ, ਅਨਿਲ ਸ਼ਰਮਾ, ਰੰਜੀਤ ਸਿੰਘ, ਪੱਪੂ ਸਰਪੰਚ ਕਰਨ ਸਿੰਘ ਸੇਖਾ ਆਦਿ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਦੀ ਸਮੱਸਿਆ ਬਣੀ ਕੌਂਸਲਰ ਤੇ ਨਿਗਮ ਅਧਿਕਾਰੀਆਂ ਦਰਮਿਆਨ ਟਕਰਾਅ ਦਾ ਕਾਰਨ ਅਗਲੀ ਖ਼ਬਰ ਘਰ ਦੀ ਛੱਤ ਡਿਗਣ ਨਾਲ ਔਰਤ ਦੀ ਮੌਤ
Ad Position 24