18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੀਵਰੇਜ ਦੀ ਸਮੱਸਿਆ ਬਣੀ ਕੌਂਸਲਰ ਤੇ ਨਿਗਮ ਅਧਿਕਾਰੀਆਂ ਦਰਮਿਆਨ ਟਕਰਾਅ ਦਾ ਕਾਰਨ

ਹੁਸ਼ਿਆਰਪੁਰ, 17 ਅਗਸਤ (ਹਰਪ੍ਰੀਤ ਕੌਰ)- ਸ਼ਹਿਰ ਦੇ ਵਾਰਡ ਨੰਬਰ-28 ਵਿਚ ਪੈਂਦੇ ਮੁਹੱਲਾ ਕੀਰਤੀ ਨਗਰ ’ਚ ਕਾਫ਼ੀ ਅਰਸੇ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਸਥਾਨਕ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦਰਮਿਆਨ ਟਕਰਾਅ ਦਾ ਕਾਰਨ ਬਣ ਗਈ ਹੈ। ਬੀਤੇ ਦਿਨ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਮੇਅਰ ਪ੍ਰਵੀਨ ਸੈਣੀ ਦੀ ਹਾਜ਼ਰੀ ’ਚ ਮੌਕਾ ਦੇਖਣ ਗਏ ਅਧਿਕਾਰੀਆਂ ਨੂੰ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ ਨੇ ਖਰੀਆਂ-ਖਰੀਆਂ ਸੁਣਾਈਆਂ।

Ad Position 21
No active advertisement
ਅਜੀਤ ਡੈਸਕ 18-08-2026
ਹੁਸ਼ਿਆਰਪੁਰ, 17 ਅਗਸਤ (ਹਰਪ੍ਰੀਤ ਕੌਰ)- ਸ਼ਹਿਰ ਦੇ ਵਾਰਡ ਨੰਬਰ-28 ਵਿਚ ਪੈਂਦੇ ਮੁਹੱਲਾ ਕੀਰਤੀ ਨਗਰ ’ਚ ਕਾਫ਼ੀ ਅਰਸੇ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਸਥਾਨਕ ਕੌਂਸਲਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦਰਮਿਆਨ ਟਕਰਾਅ ਦਾ ਕਾਰਨ ਬਣ ਗਈ ਹੈ। ਬੀਤੇ ਦਿਨ ਸਥਾਨਕ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਮੇਅਰ ਪ੍ਰਵੀਨ ਸੈਣੀ ਦੀ ਹਾਜ਼ਰੀ ’ਚ ਮੌਕਾ ਦੇਖਣ ਗਏ ਅਧਿਕਾਰੀਆਂ ਨੂੰ ਕੌਂਸਲਰ ਕੁਲਵਿੰਦਰ ਸਿੰਘ ਹੁੰਦਲ ਨੇ ਖਰੀਆਂ-ਖਰੀਆਂ ਸੁਣਾਈਆਂ। ਰੋਹ ਵਿਚ ਕੌਂਸਲਰ ਨੇ ਅਧਿਕਾਰੀਆਂ ਨੂੰ ਕੁੱਝ ਅਜਿਹਾ ਬੋਲ ਦਿੱਤਾ ਜਿਸ ਨਾਲ ਅਧਿਕਾਰੀਆਂ ਨੂੰ ਹੱਤਕ ਮਹਿਸੂਸ ਹੋਈ। ਨਿਗਮ ਦੇ ਮੁਲਾਜ਼ਮ ਅਧਿਕਾਰੀਆਂ ਦੇ ਪਿੱਠ ’ਤੇ ਆ ਖੜ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੌਂਸਲਰ ਬਿਨਾਂ ਸ਼ਰਤ ਮਾਫੀ ਮੰਗੇ, ਨਹੀਂ ਤਾਂ ਉਸ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਜਾਵੇਗਾ। ਕੌਂਸਲਰ ਨੇ ਮੁਆਫ਼ੀ ਮੰਗਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਲੜਾਈ ਲੜ ਰਹੇ ਹਨ। ਨਿਗਮ ਦੇ ਐਕਸੀਅਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀਵਰੇਜ ਦੀ ਜੋ ਸਮੱਸਿਆ ਚੱਲ ਰਹੀ ਹੈ, ਉਸ ਤੋਂ ਉਹ ਚੰਗੀ ਤਰਾਂ ਵਾਕਿਫ਼ ਹਨ ਅਤੇ ਇਸ ਦਾ ਹੱਲ ਕਰਵਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੀਤੇ ਦਿਨ ਕੌਂਸਲਰ ਨੇ ਵਿਧਾਇਕ ਦੀ ਮੌਜੂਦਗੀ ਵਿਚ ਸਾਰੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਕਿਹਾ ਕਿ ਬਦਸਲੂਕੀ ਕਰਨ ਤੋਂ ਬਾਅਦ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ ਜੋ ਹੋਰ ਵੀ ਸ਼ਰਮਸਾਰ ਕਰਨ ਵਾਲੀ ਗੱਲ ਸੀ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮਾਂ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਨਿਗਮ ਦੇ ਮੁਲਾਜ਼ਮਾਂ ਨੇ ਵੀ ਉਨ੍ਹਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਅਫ਼ਸਰਾਂ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਕੌਂਸਲਰ ਜੇਕਰ ਦੋ ਦਿਨ ਦੇ ਅੰਦਰ-ਅੰਦਰ ਮੁਆਫ਼ੀ ਨਹੀਂ ਮੰਗਦੇ ਤਾਂ ਮੁਲਾਜ਼ਮ ਉਨ੍ਹਾਂ ਖਿਲਾਫ਼ ਪ੍ਰਦਰਸ਼ਨ ਕਰਨਗੇ। ਦੂਜੇ ਪਾਸੇ ਕੁਲਵਿੰਦਰ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਨਿਗਮ ਦੀ ਅਣਦੇਖੀ ਕਰਕੇ ਮੁਹੱਲੇ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਕਿਸੇ ਵੇਲੇ ਵੀ ਬਿਮਾਰੀ ਫ਼ੈਲ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਹੱਲਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਪਹਿਲਾ ਕੰਮ ਉਨ੍ਹਾਂ ਦੀ ਸਮੱਸਿਆ ਹੱਲ ਕਰਵਾਉਣਾ ਹੋਵੇਗਾ ਪਰ ਨਿਗਮ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਸੀਵਰੇਜ ਦੀ ਸਮੱਸਿਆ ਦੀ ਜੜ੍ਹ ਤੱਕ ਜਾਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੁਹੱਲਾ ਵਾਸੀਆਂ ਦੀ ਭਲਾਈ ਲਈ ਹਰ ਲੜਾਈ ਲੜਣ ਨੂੰ ਤਿਆਰ ਹਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਡਿਲਿਵਰੀ ਬੁਆਏ ਦੀ ਮੌਤ ਅਗਲੀ ਖ਼ਬਰ ਭਾਜਪਾ ਨੇ ਸੰਗਤ ਸਿੰਘ ਗਿਲਜੀਆਂ ਦੇ ਦਫ਼ਤਰ ਬਾਹਰ ਕਾਂਗਰਸ ਹਾਈ ਕਮਾਂਡ ਦਾ ਪੁਤਲਾ ਫੂਕਿਆ
Ad Position 24