17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਝੋਕ ਸਰਕਾਰੀ ਇਕਾਈ ਦੀ ਚੋਣ

ਸਾਦਿਕ, 17 ਅਗਸਤ (ਆਰ. ਐਸ.

Ad Position 21
No active advertisement
ਅਜੀਤ ਡੈਸਕ 18-08-2026
ਸਾਦਿਕ, 17 ਅਗਸਤ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਸਾਦਿਕ ਦੇ ਪ੍ਰਧਾਨ ਅੰਗਰੇਜ਼ ਸਿੰਘ ਘੁੱਦੂਵਾਲਾ ਦੀ ਪ੍ਰਧਾਨਗੀ ਹੇਠ ਪਿੰਡ ਝੋਕ ਸਰਕਾਰੀ ਵਿਖੇ ਹੋਈ ਮੀਟਿੰਗ ’ਚ ਸਰਬਸੰਮਤੀ ਨਾਲ ਝੋਕ ਸਰਕਾਰੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਮੀਟਿੰਗ ’ਚ ਜਸਪਿੰਦਰ ਸਿੰਘ ਰੁਪੱਈਆਂ ਵਾਲਾ ਅੰਤਰਿੰਗ ਕਮੇਟੀ ਮੈਂਬਰ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਨਵੀਂ ਚੁਣੀ ਗਈ ਪਿੰਡ ਝੋਕ ਸਰਕਾਰੀ ਦੀ ਇਕਾਈ ’ਚ ਨਿਰਮਲਜੀਤ ਸਿੰਘ ਪ੍ਰਧਾਨ, ਸੁਖਪਾਲ ਸਿੰਘ ਸਕੱਤਰ ਜਨਰਲ, ਨਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਵਿੱਤ ਸਕੱਤਰ ਗੁਰਮੱਖ ਸਿੰਘ, ਤਨਦੀਪ ਸਿੰਘ ਜਨਰਲ ਸਕੱਤਰ, ਸਲਿੰਦਰ ਸਿੰਘ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਪ੍ਰੈਸ ਸਕੱਤਰ ਚੁਣੇ ਗਏ ਤੋਂ ਇਲਾਵਾ ਸਰਬਨ ਸਿੰਘ, ਬੋਹੜ ਸਿੰਘ, ਧਨਵੰਤ ਸਿੰਘ, ਗੁਰਸੇਵਕ ਸਿੰਘ, ਮਨਪ੍ਰੀਤ ਸਿੰਘ ਅਤੇ ਅੰਗਰੇਜ਼ ਸਿੰਘ ਇਕਾਈ ਮੈਂਬਰ ਚੁਣੇ ਗਏ। ਇਸ ਮੌਕੇ ਵਜ਼ੀਰ ਸਿੰਘ ਡੋਡ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਰੀਦਕੋਟ, ਜਗਦੀਪ ਸਿੰਘ ਜਨੇਰੀਆਂ ਜ਼ਿਲ੍ਹਾ ਸਕੱਤਰ ਜਨਰਲ, ਸ਼ਿੰਗਾਰਾ ਸਿੰਘ ਕਾਉਣੀ ਜ਼ਿਲ੍ਹਾ ਮੁੱਖ ਬੁਲਾਰਾ, ਗੁਰਵਿੰਦਰ ਸਿੰਘ ਸ਼ੇਰ ਸਿੰਘ ਵਾਲਾ ਅਤੇ ਬਲਜਿੰਦਰ ਸਿੰਘ ਝੋਕ ਸਰਕਾਰੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਨਾਲ ਜੁੜੇ ਖ਼ੂਨਦਾਨੀਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਦੇ ਸੁਤੰਤਰਤਾ ਸੰਗਰਾਮੀ ਤੇ ਉਨ੍ਹਾਂ ਦੇ ਵਾਰਿਸਾਂ ਦੀ ਫ਼ਿੱਕੀ ਰਹੀ ਆਜ਼ਾਦੀ: ਸੁਰੇਸ਼ ਅਰੋੜਾ
Ad Position 24