17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਿਸ਼ੀ ਮਾਡਲ ਸਕੂਲ ਦਾ ਜ਼ਿਲ੍ਹਾ ਟਾਪਰ ਜਸਮਨ ਸਿੰਘ ਬਰਾੜ ਆਜ਼ਾਦੀ ਦਿਹਾੜੇ ’ਤੇ ਸਨਮਾਨਿਤ

ਪੰਜਗਰਾਈਂ ਕਲਾਂ, 17 ਅਗਸਤ (ਸੁਖਮੰਦਰ ਸਿੰਘ ਬਰਾੜ)-ਸੀ. ਬੀ.

Ad Position 21
No active advertisement
ਬਾਰ੍ਹਵੀਂ ਜਮਾਤ ਵਿਚੋਂ ਜ਼ਿਲ੍ਹੇ ਭਰ ’ਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਨੂੰ ਆਜ਼ਾਦੀ ਦਿਹਾੜੇ ਦੀ 80ਵੀਂ ਵਰ੍ਹੇਗੰਢ ਮੌਕੇ ਸਨਮਾਨਿਤ ਕਰਦੇ ਹੋਏ ਐਸ.ਡੀ.ਐਮ. ਰਜਿੰਦਰ ਸਿੰਘ। ਅਜੀਤ ਤਸਵੀਰ 18-08-2026
ਪੰਜਗਰਾਈਂ ਕਲਾਂ, 17 ਅਗਸਤ (ਸੁਖਮੰਦਰ ਸਿੰਘ ਬਰਾੜ)-ਸੀ.ਬੀ.ਐਸ.ਈ. ਦੀ ਬਾਰ੍ਹਵੀਂ ਜਮਾਤ (ਕਾਮਰਸ) ਵਿਚੋਂ 98.4 ਫ਼ੀਸਦੀ ਅੰਕ ਲੈ ਕੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਰਿਸ਼ੀ ਮਾਡਲ ਸਕੂਲ ਪੰਜਗਰਾਈਂ ਕਲਾਂ ਦੇ ਵਿਦਿਆਰਥੀ ਜਸਮਨ ਸਿੰਘ ਬਰਾੜ ਨੂੰ ਆਜ਼ਾਦੀ ਦਿਹਾੜੇ ਦੀ 80ਵੀਂ ਵਰ੍ਹੇਗੰਢ ਮੌਕੇ ਕੋਟਕਪੂਰਾ ਤਹਿਸੀਲ ਪ੍ਰਸ਼ਾਸਨ ਵਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਵਧਾਈ ਦਿੰਦਿਆਂ ਐਸ. ਡੀ. ਐਮ. ਰਜਿੰਦਰ ਸਿੰਘ ਨੇ ਜਸਮਨ ਸਿੰਘ ਬਰਾੜ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਡੀ.ਐਸ.ਪੀ. ਸੰਜੀਵ ਕੁਮਾਰ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ, ਪਿ੍ਰੰਸੀਪਲ ਗਗਨਦੀਪ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਲੋਂ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਪੰਜਗਰਾਈਂ ਵਾਲਿਆਂ ਦਾ ਸਨਮਾਨ ਸਤਿਗੁਰੂ ਲਾਲ ਦ... ਅਗਲੀ ਖ਼ਬਰ ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਨਾਲ ਜੁੜੇ ਖ਼ੂਨਦਾਨੀਆਂ ਦਾ ਸਨਮਾਨ
Ad Position 24